Sat, Apr 20, 2024
Whatsapp

Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਨਵੇਂ ਕੇਸ ਦਰਜ, 733 ਦੀ ਮੌਤ

Written by  Riya Bawa -- October 28th 2021 11:40 AM
Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਨਵੇਂ ਕੇਸ ਦਰਜ, 733 ਦੀ ਮੌਤ

Coronavirus Update: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਨਵੇਂ ਕੇਸ ਦਰਜ, 733 ਦੀ ਮੌਤ

Coronavirus India Updates: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਅਜੇ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ 156 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੱਲ੍ਹ 733 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4 ਲੱਖ 56 ਹਜ਼ਾਰ 386 ਹੋ ਗਈ ਹੈ। Coronavirus update: India reports 15,906 new Covid-19 cases in last 24 hours ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 17 ਹਜ਼ਾਰ 95 ਲੋਕ ਠੀਕ ਹੋਏ ਹਨ। ਇਸ ਸਮੇਂ ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਇੱਕ ਲੱਖ 60 ਹਜ਼ਾਰ 989 ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਦੇ 3 ਕਰੋੜ 42 ਲੱਖ 31 ਹਜ਼ਾਰ 809 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 3 ਕਰੋੜ 36 ਲੱਖ 14 ਹਜ਼ਾਰ 434 ਲੋਕ ਠੀਕ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਕੱਲ੍ਹ ਦੇਸ਼ ਵਿੱਚ ਕੋਰੋਨਾ ਦੀਆਂ 49 ਲੱਖ 9 ਹਜ਼ਾਰ 254 ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ 104 ਕਰੋੜ 4 ਲੱਖ 99 ਹਜ਼ਾਰ 873 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਲਈ 12 ਲੱਖ 90 ਹਜ਼ਾਰ 900 ਨਮੂਨੇ ਦੇ ਟੈਸਟ ਕੀਤੇ ਗਏ ਸੀ ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 60 ਕਰੋੜ 44 ਲੱਖ 98 ਹਜ਼ਾਰ 405 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। Coronavirus update: India logs 16,862 new Covid-19 cases, 379 fatalities ਇਸ ਦੇ ਨਾਲ ਹੀ, ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ 82,689 ਨਮੂਨਿਆਂ ਦੀ ਜਾਂਚ ਤੋਂ ਬਾਅਦ 9,445 ਲੋਕ ਸੰਕਰਮਿਤ ਪਾਏ ਗਏ। ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਕੇਰਲਾ ਵਿੱਚ ਟੈਸਟ ਪੌਜ਼ੇਟੀਵਿਟੀ ਰੇਟ (ਟੀਪੀਆਰ) 11.42 ਪ੍ਰਤੀਸ਼ਤ ਦਰਜ ਕੀਤੀ ਗਈ ਹੈ। -PTC News


Top News view more...

Latest News view more...