ਮੁੱਖ ਖਬਰਾਂ

ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਅਹਿਮਦਾਬਾਦ, ਨੋਇਡਾ ਤੇ ਗਾਜ਼ੀਆਬਾਦ 'ਚ ਸਖ਼ਤ ਪਾਬੰਦੀਆਂ ,ਧਾਰਾ144 ਲਾਗੂ

By Shanker Badra -- March 18, 2021 10:29 am

ਅਹਿਮਦਾਬਾਦ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦਿਆਂ  ਬਹੁਤ ਸਾਰੇ ਸੂਬਿਆਂ ਨੇ ਆਪਣੇ ਸੂਬੇ ਵਿੱਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਇਸ ਦੇ ਚਲਦੇ ਅੱਜ ਕੋਰੋਨਾ ਦੇ ਕੇਸਾਂ ਕਾਰਨ ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਜਿਮ, ਸਪੋਰਟਸ ਕਲੱਬ, ਗੇਮਿੰਗ ਜੋਨ ਇਕ ਵਾਰ ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Coronavirus Update : Ghaziabad After Section 144 imposed in Noida, here's what is allowed ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਅਹਿਮਦਾਬਾਦ, ਨੋਇਡਾ ਤੇ ਗਾਜ਼ੀਆਬਾਦ 'ਚ ਸਖ਼ਤ ਪਾਬੰਦੀਆਂ ,ਧਾਰਾ144 ਲਾਗੂ

ਇਸੇ ਤਰ੍ਹਾਂ ਦਿੱਲੀ ਨੇੜਲੇ ਨੋਇਡਾ ਤੇ ਗਾਜ਼ੀਆਬਾਦ ਵਿਚ 30 ਅਪ੍ਰੈਲ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਿਟੀ ਬੱਸਾਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ।ਗਾਜ਼ੀਆਬਾਦ ਦੇ ਡੀਐਮ ਨੇ ਇਸ ਸੰਬੰਧੀ ਇਕ ਆਦੇਸ਼ ਜਾਰੀ ਕੀਤਾ ਹੈ। ਥੀਏਟਰਾਂ, ਹੋਟਲਾਂ, ਰੈਸਟੋਰੈਂਟਾਂ, ਸਕੂਲ-ਕਾਲਜਾਂ ਅਤੇ ਹੋਰ ਅਦਾਰਿਆਂ ਵਿੱਚ ਥਰਮਲ ਸਕੈਨਿੰਗ ਤੋਂ ਬਾਅਦ ਹੀ ਦਾਖਲੇ ਦੀ ਆਗਿਆ ਹੋਵੇਗੀ। ਸਿਰਫ 50 ਪ੍ਰਤੀਸ਼ਤ ਨੂੰ ਇਕ ਸਮੇਂ ਆਉਣ ਦੀ ਆਗਿਆ ਦਿੱਤੀ ਜਾਏਗੀ।

Coronavirus Update : Ghaziabad After Section 144 imposed in Noida, here's what is allowed ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਅਹਿਮਦਾਬਾਦ, ਨੋਇਡਾ ਤੇ ਗਾਜ਼ੀਆਬਾਦ 'ਚ ਸਖ਼ਤ ਪਾਬੰਦੀਆਂ ,ਧਾਰਾ144 ਲਾਗੂ

ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਉਹ 6 ਰਾਜ ਹਨ ,ਜਿਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ 84 ਪ੍ਰਤੀਸ਼ਤ ਕੇਸ ਇਨ੍ਹਾਂ 6 ਰਾਜਾਂ ਤੋਂ ਆਏ ਹਨ। ਇਨ੍ਹਾਂ ਵਿੱਚੋਂ 61.8 ਫ਼ੀਸਦ ਕੇਸ ਇਕੱਲੇ ਮਹਾਰਾਸ਼ਟਰ ਦੇ ਹਨ। ਮਹਾਰਾਸ਼ਟਰ ਵਿਚ ਹਰ ਰੋਜ਼ ਔਸਤਨ 17 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ। ਕੱਲ੍ਹ ਕੇਰਲ ਵਿੱਚ 1,970, ਪੰਜਾਬ ਵਿੱਚ 1,463, ਕਰਨਾਟਕ ਵਿੱਚ 1,135, ਗੁਜਰਾਤ ਵਿੱਚ 954 ਅਤੇ ਤਾਮਿਲਨਾਡੂ ਵਿੱਚ 867 ਨਵੇਂ ਕੇਸ ਸਾਹਮਣੇ ਆਏ ਹਨ।

Coronavirus Update : Ghaziabad After Section 144 imposed in Noida, here's what is allowed ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਅਹਿਮਦਾਬਾਦ, ਨੋਇਡਾ ਤੇ ਗਾਜ਼ੀਆਬਾਦ 'ਚ ਸਖ਼ਤ ਪਾਬੰਦੀਆਂ ,ਧਾਰਾ144 ਲਾਗੂ

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 15 ਦਿਨਾਂ ਵਿੱਚ ਦੇਸ਼ ਦੇ ਇਨ੍ਹਾਂ 6 ਰਾਜਾਂ ਦੇ 70 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ 150 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਨੂੰ ਕੋਰੋਨਾ ਨੂੰ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ।
-PTCNews

  • Share