Advertisment

ਕੋਰੋਨਾ ਨੇ ਭਾਰਤ 'ਚ ਤੋੜਿਆ ਰਿਕਾਰਡ, ਇੱਕ ਦਿਨ 'ਚ 32 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 606 ਮੌਤਾਂ

author-image
Shanker Badra
Updated On
New Update
ਕੋਰੋਨਾ ਨੇ ਭਾਰਤ 'ਚ ਤੋੜਿਆ ਰਿਕਾਰਡ, ਇੱਕ ਦਿਨ 'ਚ 32 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 606 ਮੌਤਾਂ
Advertisment
ਕੋਰੋਨਾ ਨੇ ਭਾਰਤ 'ਚ ਤੋੜਿਆ ਰਿਕਾਰਡ, ਇੱਕ ਦਿਨ 'ਚ 32 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 606 ਮੌਤਾਂ:ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਭਰ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 9 ਲੱਖ 68 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ,ਜਦਕਿ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। publive-image ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਸੱਭ ਤੋਂ ਵੱਧ ਰਿਕਾਰਡ 32,695 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 606 ਮੌਤਾਂ ਹੋਈਆਂ ਹਨ। ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 9,68,876 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 24,915 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,12,815 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 3,31,146 ਰਹਿ ਗਈ ਹੈ। publive-image ਕੋਰੋਨਾ ਨੇ ਭਾਰਤ 'ਚ ਤੋੜਿਆ ਰਿਕਾਰਡ, ਇੱਕ ਦਿਨ 'ਚ 32 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 606 ਮੌਤਾਂ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧੇਰੇ ਮਹਾਰਾਸ਼ਟਰ ਪ੍ਰਭਾਵਿਤ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 2,75, 640 'ਤੇ ਪਹੁੰਚ ਗਈ ਹੈ। ਇੱਥੇ ਮ੍ਰਿਤਕਾਂ ਦਾ ਅੰਕੜਾ 10,928 ਹੈ। ਦੂਜੇ ਨੰਬਰ 'ਤੇ ਤਾਮਿਲਨਾਡੂ ਹੈ, ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,51,820 'ਤੇ ਪਹੁੰਚ ਗਿਆ ਹੈ। ਇੱਥੇ ਮੌਤਾਂ ਦੀ ਗਿਣਤੀ 2,167 ਹੈ। ਇਸ ਤੋਂ ਇਲਾਵਾ ਦਿੱਲੀ, ਬਿਹਾਰ, ਕਰਨਾਟਕ ਅਤੇ ਦੇਸ਼ ਦੇ ਹੋਰ ਸੂਬਿਆਂ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। publive-image ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇਸ਼ ਭਰ 'ਚੋਂ ਤੀਜੇ ਨੰਬਰ 'ਤੇ ਹੈ, ਜਿੱਥੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,16,993 ਹੈ ਅਤੇ 3,487 ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ। ਜੇਕਰ ਟੈਸਟਿੰਗ ਦੀ ਗੱਲ ਕੀਤੀ ਜਾਵੇਂ ਤਾਂ 15 ਜੁਲਾਈ ਨੂੰ ਭਾਰਤ ਵਿਚ ਕੋਰੋਨਾ ਦੇ 3,26,826 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਹੋਏ ਨਮੂਨਿਆਂ ਦੀ ਜਾਂਚ ਦਾ ਅੰਕੜਾ 1,27,39,400 ਪਹੁੰਚ ਗਿਆ ਹੈ। -PTCNews-
coronavirus-updates india-coronavirus
Advertisment

Stay updated with the latest news headlines.

Follow us:
Advertisment