Advertisment

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18346 ਨਵੇਂ ਮਾਮਲੇ ਆਏ ਸਾਹਮਣੇ , 263 ਮਰੀਜ਼ਾਂ ਦੀ ਮੌਤ

author-image
Shanker Badra
Updated On
New Update
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18346 ਨਵੇਂ ਮਾਮਲੇ ਆਏ ਸਾਹਮਣੇ , 263 ਮਰੀਜ਼ਾਂ ਦੀ ਮੌਤ
Advertisment
publive-image ਨਵੀਂ ਦਿੱਲੀ : ਦੇਸ਼ ਭਰ ਵਿਚ ਹੁਣ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਥੋੜੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਕੁੱਲ 18 ਹਜ਼ਾਰ 346 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 263 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਮਾਮਲੇ ਪਿਛਲੇ 209 ਦਿਨਾਂ ਵਿੱਚ ਸਭ ਤੋਂ ਘੱਟ ਹਨ।
Advertisment
publive-image ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18346 ਨਵੇਂ ਮਾਮਲੇ ਆਏ ਸਾਹਮਣੇ , 263 ਮਰੀਜ਼ਾਂ ਦੀ ਮੌਤ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ 29,639 ਲੋਕ ਤੰਦਰੁਸਤ ਵੀ ਹੋਏ ਹਨ। ਇਸ ਦੇ ਨਾਲ ਹੀ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਭਾਰਤ ਵਿੱਚ ਹੁਣ 2,52,902 ਸਰਗਰਮ ਕੋਰੋਨਾ ਮਰੀਜ਼ ਬਾਕੀ ਹਨ, ਜੋ ਕਿ 200 ਦਿਨਾਂ ਵਿੱਚ ਸਭ ਤੋਂ ਘੱਟ ਹੈ। ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸ ਕੁੱਲ ਮਾਮਲਿਆਂ ਦਾ 0.75 ਫੀਸਦੀ ਹਨ, ਜੋ ਮਾਰਚ 2021 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਕਿ ਰਿਕਵਰੀ ਰੇਟ 97.93 ਫੀਸਦੀ ਦਰਜ ਕੀਤੀ ਗਈ ਹੈ, ਜੋ ਕਿ ਮਾਰਚ 2021 ਤੋਂ ਬਾਅਦ ਸਭ ਤੋਂ ਵੱਧ ਹੈ। publive-image ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18346 ਨਵੇਂ ਮਾਮਲੇ ਆਏ ਸਾਹਮਣੇ , 263 ਮਰੀਜ਼ਾਂ ਦੀ ਮੌਤ ਓਥੇ ਹੀ ਰਿਕਵਰੀ ਕੇਸਾਂ ਦੀ ਕੁੱਲ ਗਿਣਤੀ 3,31,50,886 ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਕਾਰਨ 4,49,260 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਟੀਕਾਕਰਣ ਦਾ ਕੁੱਲ ਅੰਕੜਾ 91.54 ਕਰੋੜ ਹੈ। ਦੇਸ਼ ਵਿੱਚ 91,54,65,826 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਜਿਸ ਕਾਰਨ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 3,38,53,048 ਤੱਕ ਪਹੁੰਚ ਗਈ ਹੈ। publive-image ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 18346 ਨਵੇਂ ਮਾਮਲੇ ਆਏ ਸਾਹਮਣੇ , 263 ਮਰੀਜ਼ਾਂ ਦੀ ਮੌਤ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਪਾਰ ਹੋ ਗਈ ਸੀ। ਇਸ ਦੇ ਨਾਲ ਹੀ ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ। ਦੇਸ਼ ਵਿੱਚ, ਇਹ ਕੇਸ 19 ਦਸੰਬਰ ਨੂੰ ਇੱਕ ਕਰੋੜ, ਇਸ ਸਾਲ 4 ਮਈ ਨੂੰ ਦੋ ਕਰੋੜ ਅਤੇ 23 ਜੂਨ ਨੂੰ ਤਿੰਨ ਕਰੋੜ ਨੂੰ ਪਾਰ ਕਰ ਗਏ ਸਨ। -PTCNews publive-image-
coronavirus-india coronavirus-updates covid-19-in-india coronavirus-news
Advertisment

Stay updated with the latest news headlines.

Follow us:
Advertisment