ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.63 ਲੱਖ ਨਵੇਂ ਕੇਸ , 4300 ਤੋਂ ਵੱਧ ਮੌਤਾਂ   

By Shanker Badra - May 18, 2021 11:05 am

ਨਵੀਂ ਦਿੱਲੀ : ਭਾਰਤ ਵਿਚਲਗਾਤਾਰ ਘੱਟ ਹੋ ਰਹੇ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਤਾਂ ਰਾਹਤ ਦੇਣ ਵਾਲੇ ਹਨ ਪਰ ਮੌਤਾਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਜਦੋਂ ਭਾਰਤ ਵਿਚ ਕੋਰੋਨਾ ਸਿਖਰ 'ਤੇ ਸੀ ਤਾਂ ਰੋਜ਼ਾਨਾ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ , ਉਸ ਦੀ ਤੁਲਨਾ ਵਿੱਚ ਅੱਜ ਮੌਤਾਂ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ

ਦੇਸ਼ 'ਚਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.63 ਲੱਖ ਨਵੇਂ ਕੇਸ , 4300 ਤੋਂ ਵੱਧ ਮੌਤਾਂ

ਭਾਰਤ ਵਿੱਚ 6 ਮਈ ਨੂੰ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਪਰ ਉਸ ਦਿਨ 3920 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਸੀ। ਇਸ ਦੇ ਨਾਲ ਹੀ ਜਦੋਂ ਅੱਜ 2.63 ਲੱਖ ਨਵੇਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤਾਂ ਮੌਤਾਂ ਦੀ ਗਿਣਤੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ 4329 ਮਰੀਜ਼ਾਂ ਦੀ ਮੌਤ ਹੋ ਗਈ ਹੈ।

Coronavirus updates: India reports 2,63,533 new Covid-19 cases, 4329 deaths in last 24 hours ਦੇਸ਼ 'ਚਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.63 ਲੱਖ ਨਵੇਂ ਕੇਸ , 4300 ਤੋਂ ਵੱਧ ਮੌਤਾਂ

ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿੱਚ 2,63,533 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 4329 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਵੀ ਰਾਹਤ ਵਾਲੀ ਗੱਲ ਹੈ ਕਿ ਦੇਸ਼ ਵਿਚ ਇਸ ਮਹਾਂਮਾਰੀ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 4,22,436 ਮਰੀਜ਼ ਠੀਕ ਹੋਏ ਹਨ।

ਦੇਸ਼ 'ਚਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.63 ਲੱਖ ਨਵੇਂ ਕੇਸ , 4300 ਤੋਂ ਵੱਧ ਮੌਤਾਂ

ਇਸ ਤਰ੍ਹਾਂ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,52,28,996 ਹੋ ਗਈ ਹੈ ਅਤੇ 2,78,719 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 33,53,765 ਹੈ। ਹੁਣ ਤੱਕ 2,15,96,512 ਮਰੀਜ਼ ਠੀਕ ਹੋ ਗਏ ਹਨ ,ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ ਹੈ। ਉੱਥੇ ਹੀ ਹੁਣ ਤੱਕ 18,44,53,149 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

ਦੇਸ਼ 'ਚਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.63 ਲੱਖ ਨਵੇਂ ਕੇਸ , 4300 ਤੋਂ ਵੱਧ ਮੌਤਾਂ

ਪੜ੍ਹੋ ਹੋਰ ਖ਼ਬਰਾਂ : ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ  

ਭਾਰਤ ਵਿਚ ਭਾਵੇਂ ਰੋਜ਼ਾਨਾ ਹੋਣ ਵਾਲੇ ਕੋਰੋਨਾ ਦੇ ਮਾਮਲੇ ਘਟ ਰਹੇ ਹਨ ਪਰ ਮੌਤਾਂ ਦੀ ਵਧਦੀ ਗਿਣਤੀ ਪ੍ਰੇਸ਼ਾਨ ਕਰਨ ਵਾਲੀ ਹੈ। ਭਾਰਤ ਵਿਚ 6 ਮਈ ਨੂੰ ਕੋਰੋਨਾ ਪੀਕ 'ਤੇ ਸੀ। ਉਸ ਦਿਨ 4.14 ਲੱਖ ਨਵੇਂ ਕੇਸ ਸਾਹਮਣੇ ਆਏ, 3,920 ਮਰੀਜ਼ਾਂ ਦੀ ਮੌਤ ਹੋਈ ਸੀ। ਅੱਜ ਨਵੇਂ ਮਾਮਲੇ ਘੱਟ ਕੇ 2.63 ਲੱਖ ਹੋ ਗਏ ਹਨ ਪਰ ਮੌਤ ਦੀ ਗਿਣਤੀ ਨੇ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਹੈ। ਅੱਜ ਦੇਸ਼ ਵਿੱਚ 4329 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
-PTCNews

adv-img
adv-img