ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

By Shanker Badra - May 12, 2021 11:05 am

ਨਵੀਂ ਦਿੱਲੀ : ਦੇਸ਼ ਵਿਚ ਲਗਾਤਾਰ ਤੀਸਰੇ ਦਿਨਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਪਰ ਇਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਮੌਤ ਦੇ ਮਾਮਲੇ ਵਿਚ ਰਾਹਤ ਮਿਲਦੀ ਨਹੀਂ ਵਿੱਖ ਰਹੀ ਹੈ। ਪਹਿਲੀ ਵਾਰ ਮੌਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਪੱਧਰ ਉੱਤੇ ਪਹੁੰਚ ਗਈ ਹੈ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ 

ਦਰਅਸਲ 'ਚ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,48,421 ਨਵੇਂ ਕੇਸ ਸਾਹਮਣੇ ਆਏ ਹਨ , ਜਦਕਿ ਪਿਛਲੇ ਦਿਨੀਂ ਦੇਸ਼ ਵਿਚ ਕੋਰੋਨਾ ਦੇ ਕੁੱਲ 3.29 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਰਾਹਤ ਵਾਲੀ ਗੱਲ ਇਹ ਹੈ ਕਿ ਪਿਛਲੇ24 ਘੰਟਿਆਂ ਦੌਰਾਨ 3,55,338 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਓਥੇ ਹੀ ਮੌਤਾਂ ਦੇ ਨਵੇਂ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਪਹਿਲੀ ਵਾਰ ਇਕ ਦਿਨ ਵਿਚ 4205 ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਵੱਧ ਮੌਤਾਂ 7 ਮਈ ਨੂੰ ਹੋਈਆਂ ਸਨ, ਜਦੋਂ ਇੱਕ ਦਿਨ ਵਿੱਚ ਰਿਕਾਰਡ 4187 ਕੋਰੋਨਾ ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3,48,421 ਨਵੇਂ ਕੇਸ ਆਉਣ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 2 ਕਰੋੜ 33 ਲੱਖ 40 ਹਜ਼ਾਰ 938 ਹੋ ਗਈ ਹੈ। ਇਸ ਦੌਰਾਨ 4205 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ ਇਸ ਮਹਾਂਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 2,54,197 ਹੋ ਗਈ ਹੈ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਇਸ ਦੇ ਨਾਲ ਹੀ ਇਸ ਮਹਾਂਮਾਰੀ ਤੋਂ 3,55,338 ਲੋਕ ਠੀਕ ਹੋਏ ਹੋਏ ਹਨ, ਜਿਸ ਤੋਂ ਬਾਅਦ ਕੋਵਿਡ- 19 ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1,93,82,642 ਹੋ ਗਈ। ਦੇਸ਼ ਵਿੱਚ ਮੌਜੂਦਾ ਸਮੇਂ ਕੋਰੋਨਾ ਦੇ 37,04,099 ਸਰਗਰਮ ਕੇਸ ਹਨ। ਹਾਲਾਂਕਿ ਪਿਛਲੇ 24 ਘੰਟੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 4000 ਘੱਟ ਹੋ ਕੇ 3.71 ਉੱਤੇ ਪਹੁੰਚ ਗਈ ਹੈ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 24,46,674 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਹੁਣ ਤੱਕ 17 ਕਰੋੜ 52 ਲੱਖ 35 ਹਜ਼ਾਰ 991 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਦੇਸ਼ ਵਿਚ ਰਿਕਵਰੀ ਦਰ ਵੱਧ ਕੇ 83 04 ਫੀਸਦੀ ਹੋ ਗਈ ਹੈ ਅਤੇ ਕਿਰਿਆਸ਼ੀਲ ਮਾਮਲਿਆਂ ਦੀ ਦਰ ਘੱਟ ਕੇ 15 87 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਅਜੇ ਵੀ 1 09 ਫੀਸਦੀ ਹੈ।

Coronavirus Updates : India reports 4,205 deaths, highest ever; total fatalities reach 2,54,197 ਭਾਰਤ 'ਚ ਲਗਾਤਾਰ ਤੀਸਰੇ ਦਿਨ ਕੋਰੋਨਾ ਦੇ ਮਾਮਲਿਆਂ 'ਚ ਕਮੀ, ਪਰ ਰਿਕਾਰਡ 4208 ਲੋਕਾਂ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ

ਉਥੇ ਹੀ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 31803 ਘੱਟ ਕੇ 5,61,347 ਰਹਿ ਗਏ ਹਨ। ਇਸ ਸਮੇਂ ਦੌਰਾਨ ਰਾਜ ਵਿੱਚ 71,966 ਹੋਰ ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 45,41, 391 ਹੋ ਗਈ ਹੈ। ਮਹਾਰਾਸ਼ਟਰ ਵਿਚ ਮੰਗਲਵਾਰ ਨੂੰ 793 ਲੋਕਾਂ ਦੀ ਮੌਤ ਹੋਈ ਹੈ ,ਜਦੋਂਕਿ ਪਿਛਲੇ 2 ਦਿਨ ਤੋਂ 600 ਤੋਂ ਘੱਟ ਲੋਕਾਂ ਦੀ ਮੌਤ ਹੋ ਰਹੀ ਸੀ।
-PTCNews

adv-img
adv-img