Fri, Apr 19, 2024
Whatsapp

ਦੇਸ਼ 'ਚ ਇਕ ਦਿਨ 'ਚ 3.68 ਲੱਖ ਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ 

Written by  Shanker Badra -- May 03rd 2021 10:55 AM
ਦੇਸ਼ 'ਚ ਇਕ ਦਿਨ 'ਚ 3.68 ਲੱਖ ਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ 

ਦੇਸ਼ 'ਚ ਇਕ ਦਿਨ 'ਚ 3.68 ਲੱਖ ਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ 

ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਕਾਬੂ ਹੋਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਲਾਗ ਦੇ ਲੱਖਾਂ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਵਧ ਰਹੀ ਹੈ। ਸੋਮਵਾਰ ਨੂੰ 3.68 ਲੱਖ ਕੇਸ ਸਾਹਮਣੇ ਆਏ ਸਨ ਜਦੋਂਕਿ ਮੌਤਾਂ ਦੀ ਗਿਣਤੀ 3400 ਤੋਂ ਪਾਰ ਚਲੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ  [caption id="attachment_494410" align="aligncenter" width="300"]Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ[/caption] ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ 3,68,147 ਨਵੇਂ ਮਾਮਲੇ ਦਰਜ ਕੀਤੇ ਹਨ। ਉਥੇ ਹੀ 3,417 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਦੌਰਾਨ 3,00,732 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹਸਪਤਾਲ ਤੋਂ ਸਿਹਤਯਾਬ ਹੋ ਕੇ ਵਾਪਸ ਆਪਣੇ ਘਰ ਪਰਤੇ ਹਨ। [caption id="attachment_494411" align="aligncenter" width="300"]Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ[/caption] ਇਸ ਤੋਂ ਬਾਅਦ ਹੁਣ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਇੱਕ ਕਰੋੜ 99 ਲੱਖ 25 ਹਜ਼ਾਰ 604ਹੋ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 18 ਹਜ਼ਾਰ959 ਹੋ ਗਈ ਹੈ। ਫਿਲਹਾਲ ਦੇਸ਼ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ16,29,3003 ਹੈ। ਦੇਸ਼ ਵਿਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਗਿਣਤੀ 34 ਲੱਖ 13 ਹਜ਼ਾਰ 642 ਹੈ। [caption id="attachment_494408" align="aligncenter" width="300"]Coronavirus updates : India reports over 3.68 lakh new Covid cases, 3,417 deaths ਦੇਸ਼ 'ਚ ਇਕ ਦਿਨ 'ਚ 3.68ਲੱਖਤੋਂ ਪਾਰ ਕੋਰੋਨਾ ਦੇ ਨਵੇਂ ਕੇਸ ,  3417 ਮੌਤਾਂ[/caption] ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield ਦੱਸ ਦੇਈਏ ਕਿ ਦੇਸ਼ ਵਿਚ 16 ਜਨਵਰੀ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਜਿਸ ਤਹਿਤ ਹੁਣ ਤੱਕ ਕੁਲ 15,71,98,207 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਦੂਜੀ ਲਹਿਰ ਵਿਚ ਤੇਜੀ ਨਾਲ ਹੋ ਰਹੇ ਸੰਕਰਮਣ ਦੀ ਚੇਨ ਨੂੰ ਤੋੜਨ ਲਈ ਕੋਵਿਡ ਟਾਸਕ ਫੋਰਸ ਦੇ ਮੈਂਬਰਾਂ ਨੇ ਪੂਰਨ ਲਾਕਡਾਉਨ ਦੀ ਮੰਗ ਕੀਤੀ ਹੈ। -PTCNews


Top News view more...

Latest News view more...