ਮੁੱਖ ਖਬਰਾਂ

Coronavirus Updates: ਪਿਛਲੇ 24 ਘੰਟਿਆਂ 'ਚ ਕੋਰੋਨਾ ਕੇਸ 15 ਹਜ਼ਾਰ ਤੋਂ ਘੱਟ, 443 ਲੋਕਾਂ ਦੀ ਹੋਈ ਮੌਤ

By Riya Bawa -- October 25, 2021 1:10 pm -- Updated:Feb 15, 2021

India Coronavirus Updates: ਦੇਸ਼ ਵਿੱਚ ਰੋਜਾਨਾ ਨਵੇਂ ਕੋਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ। ਅੱਜ ਕਰੀਬ 15 ਹਜ਼ਾਰ ਨਵੇਂ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਤਾਜ਼ਾ ਅੰਕੜੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 14306 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 443 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗਵਾਈ ਹੈ। 18762 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ 4899 ਐਕਟਿਵ ਕੇਸ ਘੱਟ ਹੋਏ ਹਨ।

Coronavirus update: India logs 16,862 new Covid-19 cases, 379 fatalities

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 41 ਲੱਖ 89 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 54 ਹਜ਼ਾਰ 712 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 45 ਲੱਖ 67 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਦੋ ਲੱਖ ਤੋਂ ਘੱਟ ਹੈ। ਕੁੱਲ 1 ਲੱਖ 67 ਹਜ਼ਾਰ 695 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Coronavirus update: India reports 13,058 new Covid-19 cases, lowest tally in 231 days

ਦੱਸ ਦੇਈਏ ਕਿ ਕੇਰਲ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 8,538 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 49 ਲੱਖ 6 ਹਜ਼ਾਰ 125 ਹੋ ਗਈ ਹੈ। ਇਸ ਤੋਂ ਇਲਾਵਾ 363 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਥੇ ਮੌਤਾਂ ਦੀ ਗਿਣਤੀ 28,592 ਤੱਕ ਪਹੁੰਚ ਗਈ ਹੈ।

Coronavirus update: India crosses landmark of 100 crore Covid-19 vaccine inoculations

-PTC News

  • Share