ਕੋਰੋਨਾ ਦਾ ਰੋਣਾ ਖੇਡਾਂ ‘ਤੇ ਵੀ

ਕੋਰੋਨਾ ਵਾਇਰਸ ਨੇ ਕੀਤੇ ਖੇਡ ਮੈਦਾਨ ਵੀਰਾਨ, ਕਿੰਨਾ ਹੋ ਰਿਹਾ ਹੈ ਨੁਕਸਾਨ । ਪੁਰਾਣੇ ਉਲੰਪੀਅਨ ਦਾ ਕੀ ਕਹਿਣਾ ਹੈ ? ਇਸ ਅਨਿਸ਼ਚਿਤਤਾ ‘ਤੇ ਕੀ ਉਲੰਪਿਕ ਖੇਡਾਂ ਹੋ ਸਕਣਗੀਆਂ ਕਿ ਨਹੀਂ ? ਕੀ ਖਿਡਾਰੀਆਂ ਨਾਲ਼ ਕੀਤੇ ਵਾਅਦੇ ਕਰ ਰਹੀ ਹੈ ਪੂਰੇ ਪੰਜਾਬ ਸਰਕਾਰ ? ਤੇ ਕੀ ਹੋ ਰਿਹਾ ਹਾਕੀ ਲਈ ? ਆਓ ਵੇਖਦੇ ਹਾਂ ਇਸ ਨਿਵੇਕਲੇ ਅੰਗ ‘ਖੇਡ ਖਿਡਾਰੀ’ ‘ਚ !

ਇਹ ਹੈ ਜੀ ਉਹ ਹਾਕੀ ਦਾ ਗਰਾਊਂਡ ਜਿੱਥੇ 1975 ਦੀ ਭਾਰਤੀ ਹਾਕੀ ਟੀਮ ਨੇ ਟ੍ਰੇਨਿੰਗ ਕੀਤੀ ਸੀ ਬੇਸ਼ੱਕ ਇੱਥੇ ਘਾਹ ਵਾਲ਼ਾ ਗਰਾਉਂਡ ਨਹੀਂ ਰਿਹਾ ਹੁਣ ਇੱਥੇ ਐਸਟ੍ਰੋਟਰਫ਼ ਲੱਗ ਗਿਆ ਹੈ। ਇੱਥੇ ਹੀ ਪੰਜਾਬ ਸਰਕਾਰ ਦੁਆਰਾ ਲਗਾਇਆ ਗਿਆ ਭਾਰਤੀ ਟੀਮ ਦਾ ਕੈਂਪ ਲੱਗਿਆ ਸੀ ਅਤੇ ਲਗਾਤਾਰ ਤਿੰਨ ਮਹੀਨੇ ਭਾਰਤੀ ਟੀਮ ਇੱਥੇ ਟ੍ਰੇਨਿੰਗ ਕਰਦੀ ਰਹੀ।

ਤੁਹਾਨੂੰ ਅਸੀਂ ਉਹ ਹੋਸਟਲ ਵੀ ਦਿਖਾਵਾਂਗੇ ਜਿੱਥੇ ਸਾਡੇ ਹਾਕੀ ਖਿਡਾਰੀ ਠਹਿਰੇ ਸਨ।ਇਹ ਪੰਜਾਬ ਯੂਨੀਵਰਸਿਟੀ ਦਾ ਹਰਾ-ਭਰਾ ,ਚੰਗੇ ਵਾਤਾਵਰਨ ਵਾਲ਼ਾ ਕੈਂਪਸ ਹੈ ਤੇ ਇੱਥੇ ਹੋਰ ਸਰਗਰਮੀਆਂ ਲਈ ਵੀ ਚੰਗਾ ਮਾਹੌਲ ਮਿਲਦਾ ਹੈ ਤੇ ਸ਼ਾਇਦ ਇਹ ਇਕ ਗੱਲ ਸੀ ਜਿਹਨੇ ਭਾਰਤੀ ਟੀਮ ਦੀ ਪੂਰੇ 45 ਵਰ੍ਹੇ ਪਹਿਲਾਂ ਪਹਿਲੀ ਤੇ ਆਖਰੀ ਵਾਰ ਵਰਲਡ ਕੱਪ ਜਿੱਤਣ ‘ਚ ਮਦਦ ਕੀਤੀ ਸੀ। 15 ਮਾਰਚ 1975 ‘ਚ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ ਤੇ ਅੱਜ ਲੋਕ ਯਾਦ ਕਰਦੇ ਨੇ ਉਹ ਦਿਨ ਕਿ ਫ਼ਿਰ ਕਦੋਂ ਆਏਗਾ ਜਿਸ ਦਿਨ ਭਾਰਤੀ ਟੀਮ ਮੁੜ ਵਰਲਡ ਕੱਪ ਜਿੱਤ ਕੇ ਲੈ ਕੇ ਆਵੇਗੀ।

ਇਹ ਹਨ ਵੀਰਾਨੇ ਖੇਡ ਮੈਦਾਨ ਪੰਜਾਬ ਯੂਨੀਵਰਸਿਟੀ ਦੇ। ਹੁਣ ਸਿਰਫ ਪੰਜਾਬ ਯੂਨੀਵਰਸਿਟੀ ਦੇ ਮੈਦਾਨ ਹੀ ਵੀਰਾਨ ਨਹੀਂ ਹੋਏ ਸਗੋਂ ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਦੇ ਸਟੇਡੀਅਮ ਖ਼ਾਲੀ ਹੋ ਗਏ ਹਨ। ਜੇ ਧਿਆਨ ਨਾਲ਼ ਦੇਖਿਆ ਜਾਵੇ ਦਾ ਸੰਸਾਰ ਦੀ ਖੇਡ ਸਨਅਤ 145 ਬਿਲੀਅਨ ਯੂਰੋ ਦੀ ਹੈ ਜਿਸ ‘ਚ ਲੱਖਾਂ ਹੀ ਖਿਡਾਰੀ, ਅਧਿਕਾਰੀ ਤੇ ਹੋਰ ਸੰਬੰਧਿਤ ਲੋਕ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ।

ਲੇਕਿਨ ਕੋਰੋਨਾ ਵਾਇਰਸ ਨੇ ਸਾਰਿਆਂ ਦਾ ਕੰਮ ਠੱਪ ਕਰ ਦਿੱਤਾ ਹੈ। ਜਿਸ ਕਾਰਨ ਕਾਫ਼ੀ ਵੱਡਾ ਮਾਇਕ ਨੁਕਸਾਨ ਹੋ ਰਿਹਾ ਹੈ ਪਰ ਕੋਰੋਨਾ ਵਾਇਰਸ ਦੀ ਆਫ਼ਤ ਅੱਗੇ ਕਿਸੀ ਦੀ ਨਹੀਂ ਚਲਦੀ।ਕੋਰੋਨਾ ਵਾਇਰਸ ਨਾਲ ਜਿੱਥੇ ਵਿਸ਼ਵ ‘ਚ ਸਾਰੀਆਂ ਸਰਗਰਮੀਆਂ ਖ਼ਤਮ ਹੋ ਚੁੱਕੀਆਂ ਹਨ ਉੱਥੇ ਹੀ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਜੋ ਕਿ ਉਲੰਪਿਕ ਖੇਡਾਂ ਦਾ ਆਯੋਜਨ ਕਰਦੀ ਹੈ ਉਹ ਵੀ ਦੁਵਿਧਾ ਵਿੱਚ ਹੈ ਕਿ ਟੋਕੀਓ ਉਲੰਪਿਕ ਖੇਡਾਂ ਨਿਰਧਾਰਿਤ ਸਮੇਂ ‘ਤੇ ਹੋ ਸਕਣਗੀਆਂ ਕਿ ਨਹੀਂ।

ਜੇਕਰ ਉਲੰਪਿਕ ਖੇਡਾਂ ਨਿਰਧਾਰਿਤ ਸਮੇਂ ‘ਤੇ ਨਹੀਂ ਹੁੰਦੀਆਂ ਤਾਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੂੰ ਵੀ ਬਹੁਤ ਵੱਡਾ ਮਾਇਕ ਘਾਟਾ ਹੋਵੇਗਾ ਬੇਸ਼ੱਕ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੂੰ ਯਕੀਨ ਹੈ ਕਿ ਉਹਨਾਂ ਦੇ ਕਾਫ਼ੀ ਘਾਟੇ ਬੀਮਾ ਕੰਪਨੀਆਂ ਪੂਰੇ ਕਰ ਦੇਣਗੀਆਂ ਲੇਕਿਨ ਜਿਹੜੀ ਸਹਾਇਤਾ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਵੱਲੋਂ ਅੰਤਰਰਾਸ਼ਟਰੀ ਫੈਡਰੇਸ਼ਨ,ਰਾਸ਼ਟਰੀ ਉਲੰਪਿਕ ਕਮੇਟੀਆਂ ਨੂੰ ਜਾਂਦੀ ਤਾਂ ਜੋ ਉਹ ਆਪਣੀਆਂ ਟੀਮਾਂ ਤਿਆਰ ਕਰ ਕੇ ਉਲੰਪਿਕ ਲਿਆ ਸਕਣ ਉਹਨਾਂ ‘ਤੇ ਵੀ ਅਸਰ ਪੈ ਸਕਦਾ ਹੈ।

ਜੇਕਰ ਅਸੀਂ ਰਿਕਾਰਡ ‘ਤੇ ਜਾਇਏ ਹਰ ਵਾਰੀ ਉਲੰਪਿਕਸ ਤੋਂ ਪਹਿਲਾਂ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਲਗਭਗ 2 ਬਿਲੀਅਨ ਡਾਲਰ ਦੀ ਗਰਾਂਟ ਰਾਸ਼ਟਰੀ ਉਲੰਪਿਕ ਕਮੇਟੀ ਤੇ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ ਦਿੰਦੀ ਹੈ ਤਾਂ ਜੋ ਉਹ ਤਿਆਰੀ ਕਰ ਸਕਣ। ਬੇਸ਼ੱਕ ਉਹ ਫ਼ੈਸਲਾ ਨਹੀਂ ਲੈ ਸਕੇ ਤੇ ਬਹੁਤ ਸਾਰੇ ਸਵਾਲ ਉੱਠਦੇ ਹਨ ਕਿ ਜਿਹੜਾ ਸਮਾਂ ਬਚੇਗਾ ਜੇ ਜੁਲਾਈ ‘ਚ ਫ਼ੈਸਲਾ ਹੁੰਦਾ ਹੈ ਤਾਂ ਉਲੰਪਿਕਸ ਸਮੇਂ ‘ਤੇ ਹੋਣਗੀਆਂ ਕਿ ਨਹੀਂ , ਕੀ ਸਾਰੇ ਦੇਸ਼ ਤਿਆਰੀ ਕਰ ਸਕਣਗੇ, ਕੀ ਸਾਰੇ ਦੇਸ਼ ਉਸ ਤਰਾਂ ਹੀ ਤਿਆਰ ਹੋ ਕੇ ਆ ਸਕਣਗੇ ਤੇ ਇਸ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਸੀ ਜਿਹੜੇ ਨਹੀਂ ਹੋ ਸਕੇ ਜਿਹਨਾਂ ਰਾਹੀਂ ਅਜੇ ਵੀ 47% ਕੋਟਾ ਉਲੰਪਿਕਸ ਦਾ ਜੋ ਭਰਿਆ ਜਾਣਾ ਉਹ ਕਿਵੇਂ ਭਰਿਆ ਜਾਵੇਗਾ। ਕੀ ਰਾਸ਼ਟਰੀ ਉਲੰਪਿਕ ਕਮੇਟੀ ਅਤੇ ਰਾਸ਼ਟਰੀ ਫੈਡਰੇਸ਼ਨ ਬੈਠ ਕੇ ਫੈਸਲਾ ਕਰ ਸਕਣਗੇ ਕਿ ਕਿਹੜੇ- ਕਿਹੜੇ ਅਥਲੀਟ ਉਲੰਪਿਕਸ ‘ਚ ਜਾਣਗੇ? ਸੋ ਇਹ ਸਾਰਾ ਕੁੱਝ ਸਮਾਂ ਹੀ ਦੱਸੇਗਾ।

ਹਾਕੀ ਦੀ ਮਹਾਨ ਖਿਡਾਰਨ ਹੇਲੀ ਵਿਕਨਹੀਜ਼ਰ ਜਿਹੜੀ ਕਿ 6 ਉਲੰਪਿਕ ਖੇਡੀ ਜਿਸ ‘ਚੋਂ ਉਸਨੂੰ 4 ਵਾਰ ਗੋਲਡ ਮੈਡਲ ਮਿਲਿਆ ਉਹ ਇਸ ਵੇਲ਼ੇ ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ਦੀ ਐਥਲੈਟਿਕ ਕਮਿਸ਼ਨ ਦੀ ਮੈਂਬਰ ਹੈ ਤੇ ਓਹਦੇ ਨਾਲ਼- ਨਾਲ਼ ਕੇਟੇਰੀਨਾ ਸਟੈਫਨਾਈਡ ਪੋਲ ਵਾਲਟ ‘ਚ ਓਲਿੰਪਿਕ ਗੋਲ੍ਡ ਮੈਡਲਿਸਟ ਹੈ ਜੋ ਕਿ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਅਥਲੈਟਿਕ ਮੈਂਬਰ ਹੈ। ਇਹਨਾਂ ਦੋਵਾਂ ਖਿਡਾਰਨਾਂ ਨੇ ਆਪਣੇ-ਆਪਣੇ ਸ਼ੰਕੇ ਜਾਹਿਰ ਕੀਤੇ ਹਨ ਕਿ ਜੋ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਬਾਰੇ ਫ਼ੈਸਲਾ ਨਹੀਂ ਲੈ ਸਕੀ ਜੋ ਸ਼ਸ਼ੋਪੰਜ ਵਿੱਚ ਪਾ ਕੇ ਰੱਖਿਆ ਉਹਨਾਂ ਨੇ ਉਸਦੀ ਨਿੰਦਿਆ ਕੀਤੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਦੂਸਰੀ ਯੋਜਨਾ ਵੀ ਹੋਣੀ ਬਹੁਤ ਜ਼ਰੂਰੀ ਹੈ। ਇਹ ਵੀ ਗੌਰ ਦੇਣ ਵਾਲ਼ੀ ਗੱਲ ਹੈ ਕਿ ਕੋਰੋਨਾ ਵਾਇਰਸ ਦੇ ਅਜਿਹੇ ਮਾਹੌਲ ‘ਚ ਖਿਡਾਰੀ ਤਿਆਰ ਕਰਨਾ ਬਹੁਤ ਔਖੀ ਗੱਲ ਹੈ ਕਿਉਂਕਿ ਕੋਰੋਨਾ ਕਾਰਨ ਸਭ ਕੁੱਝ ਬੰਦ ਕਰ ਦਿੱਤਾ ਗਿਆ ਹੈ ਪਰ ਜੇ ਉਹ ਤਿਆਰੀ ਕਰਦੇ ਵੀ ਹਨ ਤਾਂ ਜੇ ਕੱਲ ਨੂੰ ਖੇਡਾਂ ਮੁਲਤਵੀ ਹੋ ਜਾਂਦੀਆਂ ਹਨ ਤਾਂ ਉਹ ਕੀ ਕਰਨਗੇ।ਦੋਨਾਂ ਹੀ ਖਿਡਾਰਨਾਂ ਨੇ ਇਸ ਗੱਲ ਦੀ ਸਖ਼ਤ ਨਿੰਦਿਆ ਕੀਤੀ ਹੈ ਤੇ ਉਹ ਚਾਹੁੰਦੇ ਹਨ ਕਿ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੂੰ ਜਲਦ ਤੋਂ ਜਲਦ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਖਿਡਾਰੀ ਆਪਣੀ ਉਲੰਪਿਕ ਦੀ ਤਿਆਰੀ ਕਰ ਸਕਣ ਜਾਂ ਤਾਂ ਉਹ ਬ੍ਰੇਕ ਲੈਣ।

ਕਿਉਂਕਿ ਇਸ ਅਨਿਸ਼ਚਿਤਤਾ ਕਰ ਕੇ ਸਾਰੇ ਖੇਡ ਜਗਤ ‘ਚ ਇੱਕ ਮਾਹੌਲ ਇਸ ਤਰਾਂ ਬਣ ਚੁਕਿਆ ਹੈ ਕਿ ਸਾਰੇ ਖਿਡਾਰੀ ਬਿਲਕੁੱਲ ਨਿਰਾਸ਼ ਹੋ ਗਏ ਹਨ ਤੇ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਕੀ ਕਰਨ ਤੇ ਕੀ ਨਾ ਕਰਨ। ਉਲੰਪਿਕਸ ਸਿਰਫ਼ ਚਾਰ ਮਹੀਨੇ ਦੂਰ ਰਹਿ ਗਈ ਹੈ ਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਬਾਰ- ਬਾਰ ਅੰਤਰਰਾਸ਼ਟਰੀ ਫੈਡਰੇਸ਼ਨ ਨਾਲ਼ ਤੇ ਰਾਸ਼ਟਰੀ ਉਲੰਪਿਕ ਕਮੇਟੀ ਨਾਲ ਮੀਟਿੰਗਾਂ ਕਰ ਰਹੀ ਹੈ ਤਾਂ ਜੋ ਖੇਡਾਂ ਨਿਰਧਾਰਿਤ ਸਮੇਂ ‘ਤੇ ਹੋ ਸਕਣ। ਇਥੋਂ ਤੱਕ ਕਿ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਵੀ G 7 ਕਾਉਂਟਰੀ ਤੋਂ ਸਹਿਯੋਗ ਹਾਸਿਲ ਕੀਤੀ ਹੈ ਤੇ ਕਿਹਾ ਹੈ ਕਿ ਜਪਾਨ ਦੀ ਸਰਕਾਰ ਨਿਰਧਾਰਿਤ ਸਮੇਂ ‘ਤੇ ਖੇਡਾਂ ਕਰਨ ਲਈ ਬਿਲਕੁੱਲ ਤਿਆਰ ਹੈ।ਪਰ ਕੀ ਖੇਡਾਂ ਹੋ ਸਕਣਗੀਆਂ ਸਮੇਂ ‘ਤੇ ਇਹ ਤਾ ਸਮਾਂ ਹੀ ਦੱਸੇਗਾ।

ਉਲੰਪਿਕਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੀ ਖਿਡਾਰਨ ਸਿਮਰਨਜੀਤ ਕੌਰ ਨੇ ਉਲੰਪਿਕ ਲਈ ਕੁਆਲੀਫਾਈ ਕਰ ਤੇ ਓਮਾਨ ਜਾਰਡਨ ਦੀ ਰਾਜਧਾਨੀ ‘ਚ ਹੁਣੀ ਹੁਣੀ ਖ਼ਤਮ ਹੋਈ ਏਸ਼ੀਅਨ ਅਫਰੀਕਨ ਬਾਕਸਿੰਗ ਚੈਂਪੀਨਸ਼ਿਪ ‘ਚ ਸਿਲਵਰ ਮੈਡਲ ਜਿੱਤ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਸਿਲਵਰ ਮੈਡਲ ਜਿੱਤਣ ਦੇ ਨਾਲ- ਨਾਲ ਉਲੰਪਿਕ ‘ਚ ਆਪਣੀ ਥਾਂ ਬਣਾਈ ਹੈ। ਉਸਦਾ ਹੌਂਸਲਾ ਵਧਾਉਣ ਲਈ ਪੰਜਾਬ ਸਰਕਾਰ ਨੇ ਉਸਨੂੰ ਪੰਜ ਲੱਖ ਦਾ ਕੈਸ਼ ਇਨਾਮ ਦਿੱਤਾ ਤੇ ਉਸਦੇ ਨਾਲ-ਨਾਲ ਪੰਜਾਬ ਦੇ ਐਮ.ਪੀ. ਤੇ ਪੁਰਾਣੇ ਡਿਪਟੀ ਚੀਫ ਮਨੀਸਟਰ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਇੱਕ ਲੱਖ ਦਾ ਕੈਸ਼ ਇਨਾਮ ਦਿੱਤਾ ਹੈ ਤੇ ਸਿਮਰਨਜੀਤ ਹੁਣ ਟੋਕੀਓ ਓਲੰਪਿਕਸ ਦੀ ਤਿਆਰੀ ‘ਚ ਲੱਗ ਗਈ ਹੈ।

ਜਿੱਥੇ ਸਿਮਰਨਜੀਤ ਨੂੰ ਤਾਂ ਉਸਦਾ ਬਣਦਾ ਮਾਨ-ਸਨਮਾਨ ਕੁੱਝ ਹੱਦ ਤੱਕ ਮਿਲਿਆ ਹੈ ਲੇਕਿਨ ਕੁੱਝ ਪੁਰਾਣੇ ਖਿਡਾਰੀ ਅਜਿਹੇ ਵੀ ਨੇ ਜਿਹਨਾਂ ਨੂੰ ਅੱਜ ਵੀ ਗੁੱਸਾ-ਗਿਲ਼ਾ ਹੈ ਕਿ ਉਹਨਾਂ ਨੂੰ ਬਣਦਾ ਮਾਨ-ਸਨਮਾਨ ਉਹਨਾਂ ਨੂੰ ਨਹੀਂ ਮਿਲਿਆ। ਉਹਨਾਂ ਵਿੱਚੋਂ ਇੱਕ ਖਿਡਾਰੀ ਨੇ ਕੁਲਦੀਪ ਸਿੰਘ ਚੀਮਾ ਜਿਹਨਾਂ ਨੇ ਲਗਾਤਾਰ 12 ਸਾਲ ਬਾਸਕਟਬਾਲ ‘ਚ ਤੇ ਪੰਜਾਬ ਨੂੰ ਪੁਰਸ਼ ਵਰਗ ‘ਚ ਟਾਪ ‘ਤੇ ਲੈ ਕੇ ਪੰਜਾਬ ਦੀ ਨੁਮਾਇੰਦਗੀ ਕੀਤੀ । ਉਹ ਬੀ.ਐਸ.ਐਫ , ਪੰਜਾਬ ਤੋਂ ਖੇਡ ਦੇ ਰਹੇ ਤੇ ਭਾਰਤ ਵੱਲੋਂ ਵੀ ਖੇਡੇ ਲੇਕਿਨ ਉਹਨਾਂ ਨੂੰ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੱਕ ਵੀ ਨਹੀਂ ਮਿਲਿਆ। ਉਹ ਪਿਛਲੀ ਦਿਨੀਂ ਪੰਜਾਬ ਆਏ ਹੋਏ ਸਨ , ਅੱਜਕਲ ਉਹ ਅਮਰੀਕਾ ਰਹਿੰਦੇ ਹਨ। ਕੀ ਕਹਿਣਾ ਸੀ ਕੁਲਦੀਪ ਸਿੰਘ ਚੀਮਾ ਦਾ ਆਓ ਸੁਣਦੇ ਹਾਂ

ਹਾਕੀ ਦੀ ਗੱਲ ਕੀਤੇ ਬਿਨਾਂ ਕੋਈ ਵੀ ਖੇਡ ਖਿਡਾਰੀ ਦਾ ਅੰਗ ਪੂਰਾ ਨਹੀਂ ਹੋ ਸਕਦਾ ਬੇਸ਼ੱਕ ਹੁਣ ਹਾਕੀ ਸਾਰੀ ਹੀ ਭੁਬਨੇਸ਼ਵਰ ‘ਚ ਹੋਣ ਲੱਗ ਗਈ ਹੈ ਜਾਂ ਰਾਏਪੁਰ ‘ਚ ਹੁੰਦੀ ਹੈ ਜਾਂ ਲਖਨਊ ‘ਚ ਹੁੰਦੀ ਹੈ ਪਰ ਪੰਜਾਬ ਜਿਹੜਾ ਹਾਕੀ ਦਾ ਗੜ੍ਹ ਸੀ ਉੱਥੇ ਹਾਕੀ ਨਹੀਂ ਹੁੰਦੀ।

ਚੰਡੀਗੜ੍ਹ ਜਿਹਨੇ ਬਹੁਤ ਖਿਡਾਰੀ ਪੈਦਾ ਕੀਤੇ ਪਰ ਉੱਥੇ ਵੀ ਹੁਣ ਹਾਕੀ ਨਹੀਂ ਹੁੰਦੀ ਲੇਕਿਨ ਕੁੱਝ ਪੁਰਾਣੇ ਉਲੰਪੀਅਨ ,ਖਿਡਾਰੀਆਂ ਨੇ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਹਾਕੀ ਨੂੰ ਮਿਲ ਕੇ ਉਤਸ਼ਾਹਿਤ ਕੀਤਾ ਜਾਵੇ ਤੇ ਖੇਡ ਮੈਦਾਨ ‘ਚ ਲਿਆਇਆ ਜਾਵੇ। ਇਸਦਾ ਸਿਹਰਾ ਜਾਂਦਾ ਹੈ ਉਲੰਪੀਅਨ ਨਰਿੰਦਰ ਸੋਢੀ ਨੂੰ , ਸੁਖਬੀਰ ਗਿੱਲ ਨੂੰ ਤੇ ਉਹਨਾਂ ਖਿਡਾਰੀਆਂ ਨੂੰ ਜਿਹਨਾਂ ਨੇ ਮਿਲ ਕੇ ਫੀਲਡ ਹਾਕੀ ਚੰਡੀਗੜ੍ਹ ਬਣਾਈ ਹੈ ਤੇ ਜਿਹੜੇ ਜਲਦ ਹੀ ਪਿੰਡਾਂ ,ਕਾਲਜਾਂ ,ਸ਼ਹਿਰ ਵਿੱਚੋਂ ਹਾਕੀ ਦੇ ਖਿਡਾਰੀ ਚੁਣ ਕੇ ਉਹਨਾਂ ਦੀ ਟ੍ਰੇਨਿੰਗ ਉਹਨਾਂ ਦੇ ਮੁਕਾਬਲੇ ਕਰਵਾਇਆ ਕਰਨਗੇ। ਕੀ ਕਹਿਣਾ ਹੈ ਇਹਨਾਂ ਦੇ ਪ੍ਰਬੰਧਕਾਂ ਦਾ ਆਓ ਸੁਣਦੇ ਹਾਂ

ਖੇਡਾਂ ਤੇ ਮਨੋਰੰਜਨ ਅਨਿਖੜਵੇਂ ਅੰਗ ਹਨ ।ਕੋਈ ਵੀ ਖੇਡ ਮੁਕਾਬਲਾ ਗੀਤ-ਸੰਗੀਤ ਬਿਨਾਂ ਅਧੂਰਾ ਹੈ। ਚਾਹੇ ਉਲੰਪਿਕਸ ਦੀ ਗੱਲ ਕਰ ਲਵੋ ਗੀਤ- ਸੰਗੀਤ ਉਦਘਾਟਨ ਸਮਾਰੋਹ,ਸਮਾਪਤੀ ਸਮਾਰੋਹ ਆਦਿ ਨੂੰ ਰੰਗੀਨ ਬਣਾ ਦਿੰਦੇ ਹਨ। ਸੋ ਅੱਜ ਵੀ ਹਰ ਖੇਡ ਮੁਕਾਬਲੇ ‘ਚ ਕੁੱਝ ਨਾ ਕੁੱਝ ਹਿੱਸਾ ਮਨੋਰੰਜਨ ਦਾ ਹੁੰਦਾ ਹੈ ਤੇ ਕਿਉਂ ਨਾ ਅਸੀਂ ਵੀ ਇਸ ਅੰਕ ਦਾ ਅੰਤ ਥੌੜੇ ਸੰਗੀਤ ਨਾਲ ਕਰੀਏ। ਸਾਡੇ ਨਾਲ ਨੇ ਪਰਵਾਜ਼ ਦਾ ਗਰੁੱਪ ਜਿਹੜਾ ਸਾਨੂੰ ਮਧੁਰ ਸੰਗੀਤ ਸੁਣਾਉਣਗੇ।

 

-PTC News