Advertisment

'ਮਹਿੰਗੇ' ਵੈਂਟੀਲੇਟਰ ਦੀ ਲੁੱਟ ਨੂੰ ਪਵੇਗੀ ਨੱਥ..?

author-image
Panesar Harinder
Updated On
New Update
'ਮਹਿੰਗੇ' ਵੈਂਟੀਲੇਟਰ ਦੀ ਲੁੱਟ ਨੂੰ ਪਵੇਗੀ ਨੱਥ..?
Advertisment
ਫ਼ਰੀਦਕੋਟ - ਇੱਕ ਪਾਸੇ ਸਾਰੀ ਕਰੋਨਾ ਮਹਾਮਾਰੀ ਨੇ ਦੇਸ਼-ਦੁਨੀਆ ਦੇ ਕੰਮ ਠੱਪ ਕੀਤੇ ਹੋਏ ਹਨ ਤੇ ਲੋਕਾਂ ਦਾ ਆਰਥਿਕ ਪੱਖੋਂ ਟੁੱਟ ਰਿਹਾ ਹੈ, ਅਤੇ ਦੂਜੇ ਪਾਸੇ ਇਸ ਛੂਤ ਰਾਹੀਂ ਫ਼ੈਲਣ ਵਾਲੇ ਰੋਗ ਦਾ ਪੱਕਾ ਇਲਾਜ ਨਾ ਹੋਣ ਕਾਰਨ ਇਸ ਦੇ ਇਲਾਜ ਵਿੱਚ ਵੀ ਬੜੀਆਂ ਦਿੱਕਤਾਂ ਆ ਰਹੀਆਂ ਹਨ। ਇਸ ਦੇ ਇਲਾਜ ਨਾਲ ਜੁੜੇ ਸਭ ਤੋਂ ਵੱਡੇ ਮਸਲਿਆਂ ਵਿੱਚ ਇੱਕ ਹੈ ਉਪਲਬਧ ਵੈਂਟੀਲੇਟਰਾਂ ਦੀ ਗਿਣਤੀ। ਕਿਉਂ ਕਿ ਮਹਿੰਗਾ ਉਪਕਰਨ ਹੋਣ ਕਾਰਨ ਵੈਂਟੀਲੇਟਰ ਆਸਾਨੀ ਨਾਲ ਹਰ ਥਾਂ 'ਤੇ ਹਰ ਹਸਪਤਾਲ ਵਿੱਚ ਉਪਲਬਧ ਨਹੀਂ ਹਨ। ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਬਹੁਤ ਲੋਕੀ ਇਸ ਬਿਮਾਰੀ ਨਾਲ ਲੜਨ ਵਾਲੇ ਲੋਕਾਂ ਦੀ ਸਹੂਲਤ ਲਈ ਸਾਜ਼ੋ-ਸਮਾਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ, ਜਿਸ 'ਤੇ ਲਾਗਤ ਵੀ ਘੱਟ ਆਵੇ ਅਤੇ ਲੋੜ ਪੈਣ 'ਤੇ ਇਸ ਦਾ ਲਾਭ ਵੀ ਪੂਰਾ ਮਿਲੇ। ਕੋਟਕਪੂਰਾ ਦੇ ਇੱਕ ਬਾਪ-ਬੇਟੇ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਐਨਸਥੀਸੀਆ ਵਿਭਾਗ ਦੀ ਮਦਦ ਨਾਲ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ, ਜਿਸ 'ਤੇ 50 ਹਜ਼ਾਰ ਰੁਪਏ ਤੋਂ ਵੀ ਘੱਟ ਦੀ ਲਾਗਤ ਆਈ ਹੈ ਅਤੇ ਇਹ ਹੂ-ਬ-ਹੂ ਵੈਂਟੀਲੇਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਹ ਬਾਪ ਬੇਟੇ ਕੋਈ ਇੰਜੀਨੀਅਰ ਨਹੀਂ ਹਨ, ਫਿਰ ਵੀ ਇਹਨਾਂ ਨੇ ਵੱਡੇ ਵੱਡੇ ਇੰਜੀਨਿਅਰਾਂ ਨੂੰ ਮਾਤ ਦੇ ਦਿੱਤੀ ਹੈ। ਇਸ ਵੈਂਟੀਲੇਟਰ ਦਾ ਸਫ਼ਲ ਪ੍ਰੀਖਣ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਨਸਾਨੀ ਸਰੀਰ ਦੀ ਡੰਮੀ 'ਤੇ ਇਸ ਦਾ ਪ੍ਰਯੋਗ ਕਰ ਕੇ ਇਸ ਦੀ ਕਾਰਗੁਜ਼ਾਰੀ ਦੇਖੀ ਗਈ। ਜਾਣਕਾਰੀ ਦਿੰਦਿਆਂ ਡਾ. ਰਾਜ ਬਹਾਦਰ ਨੇ ਦੱਸਿਆ ਕਿ ਕੋਟਕਪੂਰਾ ਵਾਸੀ ਰਤਨ ਅਗਰਵਾਲ ਨਾਮਕ ਵਿਅਕਤੀ ਅਤੇ ਉਸ ਦਾ ਪੁੱਤਰ ਭਾਵੇਂ ਇੰਜੀਨੀਅਰ ਨਹੀਂ, ਪਰ ਫਿਰ ਵੀ ਉਨ੍ਹਾਂ ਨੇ ਆਪਣੀ ਸੂਝਬੂਝ ਨਾਲ ਇੱਕ ਅਜਿਹਾ ਉਪਕਰਨ ਤਿਆਰ ਕੀਤਾ ਹੈ ਜਿਸ ਨੂੰ ਵੈਂਟੀਲੇਟਰ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਐਨਸਥੀਸੀਆ ਵਿਭਾਗ ਦੇ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਨਾਲ ਇਸ ਵੈਂਟੀਲੇਟਰ ਨੂੰ ਰਤਨ ਅਤੇ ਉਹਨਾਂ ਦੇ ਬੇਟੇ ਨੇ ਤਿਆਰ ਕੀਤਾ ਹੈ, ਜਿਸ ਵਿੱਚ ਅੰਬੂਬੈਗ ਲਗਾਇਆ ਗਿਆ ਹੈ ਅਤੇ ਉਸ 'ਚ ਲਗਾਏ ਕੁਝ ਹੋਰ ਉਪਕਰਨਾਂ ਨਾਲ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੌਰਾਨ ਜੇਕਰ ਕਿਸੇ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ, ਤਾਂ ਇਹ ਉਸ ਮੌਕੇ ਸਹਾਈ ਸਾਬਤ ਹੋਵੇਗਾ। ਗੱਲਬਾਤ ਕਰਦਿਆਂ ਵੈਂਟੀਲੇਟਰ ਬਣਾਉਣ ਵਾਲੇ ਰਤਨ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 12ਵੀਂ ਜਮਾਤ ਦਾ ਕਾਮਰਸ ਦਾ ਵਿਦਿਆਰਥੀ ਹੈ ਅਤੇ ਤਕੀਨੀਕੀ ਕੰਮਾਂ ਵਿੱਚ ਰੂਚੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਵਾਂ ਨੇ ਮਿਲ ਕੇ ਇੱਕ ਵੈਂਟੀਲੇਟਰ ਤਿਆਰ ਕੀਤਾ ਹੈ ਜਿਸ ਨਾਲ ਗੰਭੀਰ ਮਰੀਜ਼ਾਂ ਨੂੰ ਲੋੜ ਅਨੁਸਾਰ ਵੈਂਟੀਲੇਟਰ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਵੈਂਟੀਲੇਟਰ ਬਾਰੇ ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਵੈ-ਚਲਤ ਹੈ ਅਤੇ ਇਸ ਦੇ ਦਬਾਅ ਨੂੰ ਲੋੜ ਅਨੁਸਾਰ ਵਧਾਇਆ ਜਾ ਘਟਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੈਂਟੀਲੇਟਰ ਨੂੰ ਬਣਾਉਣ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਅਤੇ ਹੋਰ ਡਾਕਟਰੀ ਅਮਲੇ ਨੇ ਬੜਾ ਸਹਿਯੋਗ ਦਿੱਤਾ ਹੈ ਅਤੇ ਇਸ ਕਰਕੇ ਉਨ੍ਹਾਂ ਨੇ ਇਸ ਵੈਂਟੀਲੇਟਰ ਦਾ ਨਾਮ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਨਾਂਅ 'ਤੇ BFUHS ਰੱਖਿਆ ਹੈ।-
coronavirus
Advertisment

Stay updated with the latest news headlines.

Follow us:
Advertisment