#COVID19: ਬਰਨਾਲਾ ਸ਼ਹਿਰ ‘ਚ ਕੋਰੋਨਾ ਦੀ ਦਸਤਕ,ਕੋਰੋਨਾ ਦੀ ਲਪੇਟ 'ਚ ਆਈ 42 ਸਾਲਾ ਔਰਤ

By Shanker Badra - April 05, 2020 2:04 pm

#COVID19: ਬਰਨਾਲਾ ਸ਼ਹਿਰ ‘ਚ ਕੋਰੋਨਾ ਦੀ ਦਸਤਕ,ਕੋਰੋਨਾ ਦੀ ਲਪੇਟ 'ਚ ਆਈ 42 ਸਾਲਾ ਔਰਤ:ਬਰਨਾਲਾ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਇਸ ਵੇਲੇ ਵੱਧ ਕੇ 68 ਹੋ ਗਈ ਹੈ। ਅੱਜ ਬਰਨਾਲਾ ‘ਚ42 ਸਾਲਾ ਔਰਤ ਰਾਧਾ ਰਾਣੀ'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ ,ਜੋ ਸੇਖਾ ਰੋਡ 'ਤੇ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਦੇ 2 ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਮੱਦੇਨਜ਼ਰ ਸੈਂਪਲ ਭੇਜੇ ਗਏ ਸਨ, ਜੋ ਅੱਜ ਆਏ ਹਨ ਅਤੇ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ। ਦੱਸਿਆ ਜਾਂਦਾ ਹੈ ਕਿ ਇਸ ਪੀੜਤ ਮਹਿਲਾ ਵੱਲੋਂ ਕੋਈ ਵੀ ਵਿਦੇਸ਼ ਯਾਤਰਾ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਇਸ ਔਰਤ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਮੋਹਾਲੀ ਦੇ ਪਿੰਡ ਜਵਾਹਰਪੁਰ 'ਚ ਇਕ ਕੋਰੋਨਾ ਦਾ ਪਹਿਲਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਚੰਡੀਗੜ੍ਹ ਸੈਕਟਰ -32 'ਚ ਦਾਖਲ ਸੀ। ਇਸ ਦੇ ਇਲਾਵਾ ਲੁਧਿਆਣਾ ਦੇ ਪਿੰਡ ਰਾਜਗੜ੍ਹ ਦੇ 26 ਸਾਲਾ ਇੱਕ ਵਿਅਕਤੀ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਪੀੜਤ ਪਿਛਲੇ ਦਿਨੀਂ ਹੈਦਰਾਬਾਦ ਘੁੰਮਣ ਗਿਆ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 68 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -15 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -8 , ਲੁਧਿਆਣਾ -5 , ਮਾਨਸਾ -3 , ਰੋਪੜ -1 ,  ਫਰੀਦਕੋਟ-1, ਪਠਾਨਕੋਟ- 1 ,ਬਰਨਾਲਾ -1 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ।
-PTCNews

adv-img
adv-img