ਦਿੱਲੀ 'ਚ ਪੀਜ਼ਾ ਡਲਿਵਰੀ ਕਰਨ ਵਾਲਾ ਲੜਕਾ ਹੋਇਆ ਕੋਰੋਨਾ ਦਾ ਸ਼ਿਕਾਰ 

By Shanker Badra - April 16, 2020 12:04 pm

ਦਿੱਲੀ 'ਚ ਪੀਜ਼ਾ ਡਲਿਵਰੀ ਕਰਨ ਵਾਲਾ ਲੜਕਾ ਹੋਇਆ ਕੋਰੋਨਾ ਦਾ ਸ਼ਿਕਾਰ:ਨਵੀਂ ਦਿੱਲੀ: ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਭਾਰਤ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਦੱਖਣੀ ਦਿੱਲੀ 'ਚ ਇਕ ਪੀਜ਼ਾ ਡਲਿਵਰੀ ਕਰਨ ਵਾਲੇ ਲੜਕੇ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ 72 ਲੋਕਾਂ ਨੂੰ ਕੁਆਰੰਟੀਨ ਰਹਿਣ ਦੇ ਲਈ ਕਿਹਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਬਾਵਜੂਦ ਸਰਕਾਰ ਨੇ ਖਾਣ- ਪੀਣ ਦੀਆਂ ਸਪੁਰਦਗੀ ਸੇਵਾਵਾਂ ਨੂੰ ਮਹੱਤਵਪੂਰਣ ਸੇਵਾਵਾਂ ਵਿੱਚ ਪਾ ਦਿੱਤਾ ਹੈ। ਦਿੱਲੀ ਵਿਚ 1578 ਲੋਕਾਂ ਦੀ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਮਾਮਲਿਆਂ ਦੀ ਕੁਲ ਗਿਣਤੀ 12380 ਹੋ ਗਈ ਹੈ ਅਤੇ 414 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ 1489 ਅਜਿਹੇ ਕੇਸ ਹਨ,ਜਿਨ੍ਹਾਂ ਵਿਚ ਸੰਕ੍ਰਮਿਤ ਵਿਅਕਤੀ ਪੂਰੀ ਤਰ੍ਹਾਂ ਨਾਲ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਗਏ ਹਨ।
-PTCNews

adv-img
adv-img