ਪੰਜਾਬ ‘ਚ ਕੋਰੋਨਾ ਨਾਲ 12ਵੀਂ ਮੌਤ, ਮੋਹਾਲੀ ਦੇ ਮੁੰਡੀ ਖਰੜ ‘ਚ 74 ਸਾਲਾ ਔਰਤ ਨੇ ਤੋੜਿਆ ਦਮ

#CoronavirusPunjab :Mohali: 74-year-old succumbs to COVID-19, Punjab death toll 12
ਪੰਜਾਬ 'ਚ ਕੋਰੋਨਾ ਨਾਲ 12ਵੀਂ ਮੌਤ, ਮੋਹਾਲੀ ਦੇ ਮੁੰਡੀ ਖਰੜ 'ਚ 74 ਸਾਲਾਔਰਤ ਨੇ ਤੋੜਿਆ ਦਮ   

ਪੰਜਾਬ ‘ਚ ਕੋਰੋਨਾ ਨਾਲ 12ਵੀਂ ਮੌਤ, ਮੋਹਾਲੀ ਦੇ ਮੁੰਡੀ ਖਰੜ ‘ਚ 74 ਸਾਲਾ ਔਰਤ ਨੇ ਤੋੜਿਆ ਦਮ:ਮੋਹਾਲੀ: ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ ‘ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ ‘ਚ ਕੋਰੋਨਾ ਦੇ ਹੁਣ ਤੱਕ 38 ਕੇਸ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ।

ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਗਈ ਹੈ। ਮੋਹਾਲੀ ਦੇ ਮੁੰਡੀ ਖਰੜ ‘ਚ ਕੋਰੋਨਾ ਵਾਇਰਸ ਨਾਲ ਇੱਕ 74 ਸਾਲਾ ਔਰਤ ਦੀ ਮੌਤ ਹੋ ਗਈ ਹੈ। ਮਹਿਲਾ ਦੀ ਪਛਾਣ ਰਾਜ ਕੁਮਾਰੀ ਵਜੋਂ ਹੋਈ ਹੈ। ਮੋਹਾਲੀਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਇਹ ਦੂਜੀ ਮੌਤ ਹੈ।ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਵੀ ਆਪਣੀ ਜਾਨ ਗਵਾ ਚੁੱਕਾ ਹੈ।

ਦੱਸਣਯੋਗ ਹੈ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 38 ਹੋ ਗਈ ਹੈ ,ਜਿਨ੍ਹਾਂ ‘ਚ ਦੋ ਮੌਤਾਂ ਵੀ ਸ਼ਾਮਿਲ ਹਨ। ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਮਹਿਲਾ ਸਾਡੇ ਕੋਲ 7 ਅਪ੍ਰੈਲ ਨੂੰ ਬਹੁਤ ਗੰਭੀਰ ਹਾਲਤ ‘ਚ ਆਈ ਸੀ। ਇਸ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਹੋਮ ਆਇਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਸੈਂਪਲ ਵੀ ਲੈ ਲਏ ਗਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 132 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 38 , ਨਵਾਂਸ਼ਹਿਰ – 19 , ਅੰਮ੍ਰਿਤਸਰ – 11 , ਜਲੰਧਰ – 11 , ਮਾਨਸਾ – 11 , ਲੁਧਿਆਣਾ – 10, ਹੁਸ਼ਿਆਰਪੁਰ – 7 , ਪਠਾਨਕੋਟ – 7 , ਮੋਗਾ – 4 , ਰੋਪੜ – 3 , ਫਤਿਹਗੜ੍ਹ ਸਾਹਿਬ – 2 , ਫਰੀਦਕੋਟ – 2 , ਸੰਗਰੂਰ – 2 ,ਬਰਨਾਲਾ – 2, ਪਟਿਆਲਾ – 1 , ਕਪੂਰਥਲਾ – 1 , ਸ੍ਰੀ ਮੁਕਤਸਰ ਸਾਹਿਬ – 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 12 ਮੌਤਾਂ ਹੋ ਚੁੱਕੀਆਂ ਹਨ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ।
-PTCNews