ਪੰਜਾਬ 'ਚ ਕੋਰੋਨਾ ਵਾਇਰਸ ਦੇ 184 ਮਾਮਲਿਆਂ ਦੀ ਪੁਸ਼ਟੀ, 13 ਮੌਤਾਂ, 27 ਮਰੀਜ਼ ਹੋਏ ਠੀਕ

By Shanker Badra - April 14, 2020 7:04 pm

ਪੰਜਾਬ 'ਚ ਕੋਰੋਨਾ ਵਾਇਰਸ ਦੇ 184 ਮਾਮਲਿਆਂ ਦੀ ਪੁਸ਼ਟੀ, 13 ਮੌਤਾਂ, 27 ਮਰੀਜ਼ ਹੋਏ ਠੀਕ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਪੂਰੇ ਪੰਜਾਬ ਵਿੱਚ ਕੁੱਲ 08 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 4844 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 184 ਦੀ ਰਿਪੋਰਟ ਪਾਜ਼ੀਟਿਵ, 4047 ਦੀ ਨੈਗੇਟਿਵ ਅਤੇ 613 ਦੀ ਰਿਪੋਰਟ ਆਉਣੀ ਬਾਕੀ ਹੈ।

ਜਲੰਧਰ 'ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਹੁਣ ਪੀੜਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ। ਬਸਤੀ ਦਾਨਸ਼ਮੰਦਾਂ ਦੇ ਰਹਿਣ ਵਾਲਾ ਵਿਅਕਤੀ ਸਾਹ ਲੈਣ 'ਚ ਤਕਲੀਫ਼ ਦੀ ਸ਼ਿਕਾਇਤ ਲੈ ਕੇ ਸਿਵਲ ਹਸਪਤਾਲ ਆਇਆ ਸੀ, ਜਿਸ ਦੀ ਭੇਜੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।

ਗੁਰਦਾਸਪੁਰ ਵਿਚ ਕੋਰੋਨਾ ਦਾ ਅੱਜ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਪਿੰਡ ਪੈਣੀ ਪਾਸਵਾਲ ਦਾ ਰਹਿਣ ਵਾਲਾ ਵਿਅਕਤੀ 60 ਸਾਲਾ ਉਸਦੀ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਵਿਚ ਕੋਰੋਨਾ ਨੋਡਲ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 184 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 56 , ਜਲੰਧਰ - 25 ,ਪਠਾਨਕੋਟ - 22 , ਨਵਾਂਸ਼ਹਿਰ - 19 , ਅੰਮ੍ਰਿਤਸਰ - 11 , ਲੁਧਿਆਣਾ – 11, ਮਾਨਸਾ - 11, ਹੁਸ਼ਿਆਰਪੁਰ - 7 ,  ਮੋਗਾ - 4 , ਫਰੀਦਕੋਟ - 3 , ਰੋਪੜ - 3, ਬਰਨਾਲਾ - 2,ਫਤਿਹਗੜ੍ਹ ਸਾਹਿਬ - 2 , ਕਪੂਰਥਲਾ - 2 ,  ਪਟਿਆਲਾ - 2 ,ਸੰਗਰੂਰ - 2 ,ਸ੍ਰੀ ਮੁਕਤਸਰ ਸਾਹਿਬ - 1 , ਗੁਰਦਾਸਪੁਰ- 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 13 ਮੌਤਾਂ ਹੋ ਚੁੱਕੀਆਂ ਹਨ ਅਤੇ 27 ਮਰੀਜ਼ ਠੀਕ ਹੋ ਚੁੱਕੇ ਹਨ।
-PTCNews

adv-img
adv-img