Fri, Apr 19, 2024
Whatsapp

Children's Day : ਜਾਣੋਂ ਕਿਉਂ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ਬਾਲ ਦਿਵਸ ,ਗੂਗਲ ਨੇ ਡੂਡਲ ਬਣਾ ਕੇ ਬੱਚਿਆਂ ਨੂੰ ਦਿੱਤੀ ਵਧਾਈ

Written by  Shanker Badra -- November 14th 2018 09:33 AM
Children's Day : ਜਾਣੋਂ ਕਿਉਂ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ਬਾਲ ਦਿਵਸ ,ਗੂਗਲ ਨੇ ਡੂਡਲ ਬਣਾ ਕੇ ਬੱਚਿਆਂ ਨੂੰ ਦਿੱਤੀ ਵਧਾਈ

Children's Day : ਜਾਣੋਂ ਕਿਉਂ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ਬਾਲ ਦਿਵਸ ,ਗੂਗਲ ਨੇ ਡੂਡਲ ਬਣਾ ਕੇ ਬੱਚਿਆਂ ਨੂੰ ਦਿੱਤੀ ਵਧਾਈ

Children's Day : ਜਾਣੋਂ ਕਿਉਂ ਦੇਸ਼ ਭਰ 'ਚ ਮਨਾਇਆ ਜਾਂਦਾ ਹੈ ਬਾਲ ਦਿਵਸ ,ਗੂਗਲ ਨੇ ਡੂਡਲ ਬਣਾ ਕੇ ਬੱਚਿਆਂ ਨੂੰ ਦਿੱਤੀ ਵਧਾਈ:ਚੰਡੀਗੜ੍ਹ: ਅੱਜ ਪੂਰੇ ਦੇਸ਼ ਭਰ 'ਚ ਬੱਚਿਆਂ ਦੀ ਮਹੱਤਤਾ ਨੂੰ ਵੇਖਦੇ ਹੋਏ ਦੇਸ਼ ਦੇ ਵੱਖ -ਵੱਖ ਭਾਗਾਂ ਵਿੱਚ ਬਾਲ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਿੱਚ 14 ਨਵੰਬਰ ਦਾ ਦਿਨ ਜੋਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਹੈ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ।ਬੇਸ਼ਕ ਪੂਰੇ ਭਾਰਤ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ।ਇਸ ਬਾਲ ਦਿਵਸ ਨੂੰ ਲੈ ਕੇ ਗੂਗਲ ਨੇ ਡੂਡਲ ਤਿਆਰ ਕੀਤਾ ਹੈ।ਗੂਗਲ ਨੇ ਇਸ ਡੂਡਲ ਰਾਹੀਂ ਦੇਸ਼ ਦੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ ਹੈ। ਗੂਗਲ ਨੇ ਡੂਡਲ ਵਿੱਚ ਇੱਕ ਬੱਚੇ ਨੂੰ ਟੈਲੀਸਕੋਪ ਦਾ ਇਸਤੇਮਾਲ ਕਰਦੇ ਹੋਏ ਵਿਖਾਇਆ ਹੈ।ਇਸ ਬੱਚੇ ਦੀਆਂ ਨਜ਼ਰਾਂ ਟੈਲੀਸਕੋਪ ਦੇ ਜ਼ਰੀਏ ਆਕਾਸ਼ ਵੱਲ ਟਿਕੀਆਂ ਹਨ।ਇਹੀ ਨਹੀਂ ਇਸ ਡੂਡਲ ਚ ਗ੍ਰਹਿ, ਚੰਨ, ਤਾਰੇ ਅਤੇ ਸੈਟੇਲਾਇਟ ਨੂੰ ਵੀ ਵਿਖਾਇਆ ਹੈ। ਜ਼ਿਕਰਯੋਗ ਹੈ ਕਿ 14 ਨਵੰਬਰ 1889 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਜੰਮੇ ਜਵਾਹਰ ਲਾਲ ਨਹਿਰੂ ਨੂੰ ਬੱਚਿਆਂ ਨਾਲ ਕਾਫੀ ਪਿਆਰ ਸੀ।ਉਹ ਬੱਚਿਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਸਨ।ਖਾਸ ਗੱਲ ਇਹ ਹੈ ਕਿ 1964 ਤੋਂ ਪਹਿਲਾਂ ਤੱਕ ਭਾਰਤ ਵਿੱਚ ਬਾਲ ਦਿਨ 20 ਨਵੰਬਰ ਨੂੰ ਮਨਾਇਆ ਜਾਂਦਾ ਸੀ ਪਰ 27 ਮਈ 1964 ਵਿੱਚ ਜਵਾਹਰਲਾਲ ਨਹਿਰੂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ 14 ਨਵੰਬਰ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਹੈ। -PTCNews


Top News view more...

Latest News view more...