ਵਿਆਹ ਤੋਂ ਕੁੱਝ ਦਿਨ ਪਹਿਲਾਂ ਲਾੜੇ -ਲਾੜੀ ਦੀ ਮੌਤ, ਇਸ ਦਿਨ ਉੱਠਣੀ ਸੀ ਡੋਲੀ

By Shanker Badra - November 10, 2020 2:11 pm

ਵਿਆਹ ਤੋਂ ਕੁੱਝ ਦਿਨ ਪਹਿਲਾਂ ਲਾੜੇ -ਲਾੜੀ ਦੀ ਮੌਤ, ਇਸ ਦਿਨ ਉੱਠਣੀ ਸੀ ਡੋਲੀ:ਮੈਸੂਰੁ : ਵਿਆਹ ਤੋਂ ਪਹਿਲਾਂ ਪ੍ਰੀਵੈਡਿੰਗ ਸ਼ੂਟ ਜ਼ਰੂਰ ਕਰਵਾਉਣਾ ਅੱਜ -ਕੱਲ ਦੇ ਦੌਰ 'ਚ ਜ਼ੂਰਰੀ ਹੋ ਗਿਆ ਹੈ ਤੇ ਹਰ ਕੋਈ ਇਨ੍ਹਾਂ ਪਲਾਂ ਨੂੰ ਯਾਦਗਾਰ ਬਣਾਉਣਾ ਹੈ। ਇਸ ਨੂੰ ਵੀ ਵਿਆਹ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ। ਕਰਨਾਟਕ ਵਿਖੇ ਇੱਕ ਜੋੜੇ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਗਮ 'ਚ ਬਦਲ ਗਈਆਂ ,ਜਦੋਂ ਵਿਆਹ ਤੋਂ ਪਹਿਲਾਂ ਪ੍ਰੀਵੈਡਿੰਗ ਸ਼ੂਟ ਕਰਵਾ ਰਹੇ ਜੋੜੇ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ।

Couple drowns on pre-wedding photo shoot in Karnataka ਵਿਆਹ ਤੋਂ ਕੁੱਝ ਦਿਨਪਹਿਲਾਂ ਲਾੜੇ -ਲਾੜੀ ਦੀ ਮੌਤ, ਇਸ ਦਿਨ ਉੱਠਣੀ ਸੀ ਡੋਲੀ

ਦਰਅਸਲ 'ਚ ਇਹ ਜੋੜਾ ਆਪਣੇ ਵਿਆਹ ਤੋਂ ਦੋ ਹਫ਼ਤੇ ਪਹਿਲਾਂ ਕਰਨਾਟਕ ਦੀ ਕਾਵੇਰੀ ਨਦੀ ਵਿਚ ਛੋਟੀ ਜਿਹੀ ਕਿਸ਼ਤੀ (ਕੋਕਰੇ) 'ਚ ਚੜ ਕੇ ਪ੍ਰੀਵੈਡਿੰਗ ਸ਼ੂਟ ਕਰਵਾ ਰਿਹਾ ਸੀ, ਇਸ ਦੌਰਾਨ ਅਚਾਨਕ ਇਹ ਕਿਸ਼ਤੀ ਪਲਟ ਗਈ ਤੇ ਜੋੜੇ ਦੀ ਨਦੀ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਚੰਦਰੂ (28) ਅਤੇ ਸ਼ਸ਼ੀਕਲਾ (20) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ CBI ਨੂੰ ਕੇਸਾਂ ਦੀ ਜਾਂਚ ਕਰਨ ਲਈ ਦਿੱਤੀ ਖੁੱਲ੍ਹੀ ਛੁੱਟੀ ਲਈ ਵਾਪਸ

Couple drowns on pre-wedding photo shoot in Karnataka ਵਿਆਹ ਤੋਂ ਕੁੱਝ ਦਿਨਪਹਿਲਾਂ ਲਾੜੇ -ਲਾੜੀ ਦੀ ਮੌਤ, ਇਸ ਦਿਨ ਉੱਠਣੀ ਸੀ ਡੋਲੀ

ਉਹ ਪਿਛਲੇ ਪੰਜ ਸਾਲਾਂ ਤੋਂ ਪਿਆਰ ਦੇ ਇਸ ਪਵਿੱਤਰ ਰਿਸ਼ਤੇ ਵਿੱਚ ਬੱਝੇ ਹੋਏ ਸਨ ਅਤੇ 22 ਨਵੰਬਰ ਨੂੰ ਵਿਆਹ ਹੋਣਾ ਸੀ। ਚੰਦਰੂ, ਸ਼ਸ਼ੀਕਲਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਫੋਟੋਗ੍ਰਾਫ਼ਰਾਂ ਨੇ ਦੋ ਕੋਕਰੇ ਕਿਰਾਏ 'ਤੇ ਲਏ ਸਨ। ਜਿਵੇਂ ਹੀ ਕੋਕਰੇ ਕੋਕਰੇ 'ਚ ਚੜ ਕੇ ਚੱਲਦੇ ਗਏ ਅਤੇ ਪਤੀ-ਪਤਨੀ ਨੇ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਇਹ ਹਾਦਸਾ ਵਾਪਰ ਗਿਆ।

Couple drowns on pre-wedding photo shoot in Karnataka ਵਿਆਹ ਤੋਂ ਕੁੱਝ ਦਿਨਪਹਿਲਾਂ ਲਾੜੇ -ਲਾੜੀ ਦੀ ਮੌਤ, ਇਸ ਦਿਨ ਉੱਠਣੀ ਸੀ ਡੋਲੀ

ਦੱਸਿਆ ਜਾਂਦਾ ਹੈ ਕਿ ਦੁਲਹਨ ਨੇ ਉੱਚੀ ਅੱਡੀ ਵਾਲਾ ਸੈਂਡਲ ਪਾਇਆ ਹੋਇਆ ਸੀ ,ਜਿਸ ਨਾਲ ਉਸਦਾ ਸੰਤੁਲਨ ਵਿਗੜ ਅਤੇ ਉਹ ਨਦੀ ਵਿੱਚ ਡਿੱਗ ਗਈ। ਚੰਦਰੂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸ਼ਤੀ ਟਕਰਾ ਗਈ ਅਤੇ ਚੰਦਰੂ, ਉਸ ਦਾ ਇਕ ਰਿਸ਼ਤੇਦਾਰ ਅਤੇ ਮਛੇਰਾ ਨਦੀ ਵਿਚ ਡਿੱਗ ਗਏ। ਜਿਸ ਦੌਰਾਨ ਚੰਦਰੂ ਡੁੱਬ ਗਿਆ, ਮਛੇਰੇ ਅਤੇ ਰਿਸ਼ਤੇਦਾਰ ਨੂੰ ਬਚਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜੋੜੇ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ।

Couple drowns on pre-wedding photo shoot in Karnataka
-PTCNews

adv-img
adv-img