ਅਦਾਲਤ ਨੇ ਭੁਪਿੰਦਰ ਹਨੀ ਨੂੰ ਮੁੜ ਤੋਂ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਜਲੰਧਰ, 6 ਅਪ੍ਰੈਲ 2022: ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਮੋਹਾਲੀ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹਨੀ ਨੂੰ ਮੁੜ ਤੋਂ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ, ਦੱਸ ਦੇਈਏ ਕਿ 20 ਅਪ੍ਰੈਲ ਨੂੰ ਉਸਦੀ ਅਗਲੀ ਪੇਸ਼ੀ ਹੋਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਖਿਲਾਫ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਵੀ ਪੜ੍ਹੋ: ਪੇਂਡੂ ਖੇਤਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗੇਗਾ ਕੱਟ ਏਜੰਸੀ ਨੇ ਪੰਜਾਬ ਵਿੱਚ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੇ ਵਿਸ਼ੇਸ਼ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵਿੱਚ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ 31 ਮਾਰਚ ਨੂੰ ਦਾਇਰ ਕੀਤੀ ਚਾਰਜਸ਼ੀਟ ਵਿੱਚ ਇੱਕ ਹੋਰ ਵਿਅਕਤੀ ਦਾ ਨਾਮ ਵੀ ਸ਼ਾਮਲ ਕੀਤਾ ਹੈ। ਫੈਡਰਲ ਏਜੰਸੀ ਨੇ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ ਦੇ ਸੈਕਸ਼ਨ 3 (ਮਨੀ ਲਾਂਡਰਿੰਗ ਦਾ ਜੁਰਮ), 4 (ਮਨੀ ਲਾਂਡਰਿੰਗ ਲਈ ਸਜ਼ਾ), 44 (ਵਿਸ਼ੇਸ਼ ਅਦਾਲਤਾਂ ਦੁਆਰਾ ਮੁਕੱਦਮੇ ਯੋਗ ਅਪਰਾਧ) ਅਤੇ 45 (ਗੁਨਾਹਯੋਗ ਅਤੇ ਗੈਰ-ਜ਼ਮਾਨਤੀ ਹੋਣ) ਦੇ ਦੋਸ਼ ਲਗਾਏ ਗਏ ਹਨ। ਈਡੀ ਨੇ ਹਨੀ ਨੂੰ 3 ਅਤੇ 4 ਫਰਵਰੀ ਦੀ ਦਰਮਿਆਨੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਨਿਯਮਾਂ ਦੇ ਅਨੁਸਾਰ, ਏਜੰਸੀ ਨੂੰ 60 ਦਿਨਾਂ ਦੇ ਅੰਦਰ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਅਤੇ ਹੋਰਾਂ ਦੇ ਖਿਲਾਫ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਕਥਿਤ ਗੈਰ-ਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਵਿੱਚ ਕਥਿਤ ਭੂ-ਮਾਫੀਆ ਹਨੀ ਦੇ ਰਿਹਾਇਸ਼ੀ ਅਹਾਤੇ ਤੋਂ 10 ਕਰੋੜ ਰੁਪਏ, 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 12 ਲੱਖ ਰੁਪਏ ਦੀ ਇੱਕ ਰੋਲੇਕਸ ਘੜੀ ਵੀ ਜ਼ਬਤ ਕੀਤੀ ਹੈ। ਈਡੀ ਨੇ ਮੋਹਾਲੀ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਵਿੱਚ ਦਰਜਨ ਤੋਂ ਵੱਧ ਥਾਵਾਂ 'ਤੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਰੋਬਾਰ ਅਤੇ ਰਿਹਾਇਸ਼ੀ ਸਥਾਨਾਂ 'ਤੇ ਦੋ ਦਿਨਾਂ ਦੀ ਛਾਪੇਮਾਰੀ ਤੋਂ ਬਾਅਦ ਬਰਾਮਦਗੀ ਦਾ ਐਲਾਨ ਕੀਤਾ ਸੀ। ਇਹ ਵੀ ਪੜ੍ਹੋ: ਪੰਜਾਬ ਵਿੱਚ ਇੱਕ ਹੋਰ ਕਬੱਡੀ ਪਲੇਅਰ ਉੱਤੇ ਹਮਲਾ ਗੋਲੀ ਮਾਰ ਕੇ ਕੀਤਾ ਕਤਲ ਫੈਡਰਲ ਏਜੰਸੀ ਨੇ 18 ਅਤੇ 19 ਜਨਵਰੀ ਨੂੰ ਪਿੰਜੌਰ ਰਾਇਲਟੀ ਕੰਪਨੀ ਦੇ ਮਾਲਕ ਕੁਦਰਤਦੀਪ ਸਿੰਘ ਅਤੇ ਉਸ ਦੇ ਹਿੱਸੇਦਾਰਾਂ ਅਤੇ ਸ਼ੇਅਰਧਾਰਕਾਂ ਕੰਵਰਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਵੀਰ ਇੰਦਰ ਸਿੰਘ ਸਮੇਤ ਦੋਸ਼ੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। -PTC News