Advertisment

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ

author-image
Shanker Badra
Updated On
New Update
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ
Advertisment
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ:ਪਟਿਆਲਾ : ਪਟਿਆਲਾ ਦੇ ਪਿੰਡ ਬੋਲੜ ਕਲਾਂ ਵਿਖੇ ਬੀਤੇ ਦਿਨ ਇੱਕ ਨੌਜਵਾਨ ਨੇ ਆਪਣੀ
Advertisment
ਚਾਚੇ ਦੀ ਕੁੜੀ ਦਾ ਸਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਹਰਨੀਤ ਕੌਰ (18) ਵਜੋਂ ਹੋਈ ਹੈ। ਕੁੜੀ ਦੇ ਚਚੇਰੇ ਭਰਾ ਨੂੰ ਸ਼ੱਕ ਸੀ ਕਿ ਸ਼ਾਇਦ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ ਅਤੇ ਘਰੋਂ ਭੱਜਣ ਬਾਰੇ ਗੱਲ ਕਰ ਰਹੀ ਹੈ। cousin shot the sister before the wedding in Bolar Kalan village of Patiala ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ ਦਰਅਸਲ 'ਚ ਹਰਨੀਤ ਕੌਰ ਅਤੇ ਗੁਰਵਿੰਦਰ ਸਿੰਘ ਦਾ ਘਰ ਆਹਮੋ-ਸਾਹਮਣੇ ਸੀ ਅਤੇ ਪਿਛਲੇ ਤਿੰਨ ਮਹੀਨੇ ਤੋਂ ਹਰਨੀਤ ਕੌਰ ਆਪਣੇ ਤਾਏ ਦੇ ਘਰ ਹੀ ਰਹਿ ਰਹੀ ਸੀ। ਹਰਨੀਤ ਦਾ 28 ਅਕਤੂਬਰ ਨੂੰ ਵਿਆਹ ਵੀ ਰੱਖਿਆ ਹੋਇਆ ਸੀ। ਗੁਰਵਿੰਦਰ ਸਿੰਘ ਆਪਣੀ ਚਚੇਰੀ ਭੈਣ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਵਿਆਹ ਤੋਂ ਪਹਿਲਾਂ ਹਰਨੀਤ ਕੌਰ ਘਰ ਤੋਂ ਭੱਜ ਜਾਵੇ।
Advertisment
cousin shot the sister before the wedding in Bolar Kalan village of Patiala ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ ਜਦੋਂ ਬੀਤੇ ਦਿਨ ਹਰਨੀਤ ਕੌਰ ਫੋਨ 'ਤੇ ਗੱਲ ਕਰ ਰਹੀ ਸੀ ਤਾਂ ਗੁਰਵਿੰਦਰ ਸਿੰਘ ਨੂੰ ਫਿਰ ਤੋਂ ਸ਼ੱਕ ਹੋ ਗਿਆ ਅਤੇ ਗੁਰਵਿੰਦਰ ਸਿੰਘ ਨੇ ਹਰਨੀਤ ਕੌਰ ਦੇ ਸਿਰ 'ਚ 2 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ ਹੈ। ਗੋਲੀ ਮਾਰਨ ਤੋਂ ਬਾਅਦ ਹਰਨੀਤ ਦੇ ਤਾਏ ਦਾ ਮੁੰਡਾ ਗੁਰਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਗੁਰਵਿੰਦਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। cousin shot the sister before the wedding in Bolar Kalan village of Patiala ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ ,ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਚਚੇਰੇ ਭਰਾ ਨੇ ਕੀਤਾ ਇਹ ਕਾਂਡ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਨੋਰ ਦੇ ਐਸ.ਐਚ.ਓ. ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ।  ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਦੇਰ ਸ਼ਾਮ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤੀ ,ਜਿੱਥੇ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
cousin shot the sister before the wedding in Bolar Kalan village of Patiala -PTCNews-
punjab-news punjabi-news patiala-news cousin-shot-sister
Advertisment

Stay updated with the latest news headlines.

Follow us:
Advertisment