ਨਿਊਜ਼ੀਲੈਂਡ 'ਚ ਕੋਰੋਨਾ ਨੇ ਫ਼ਿਰ ਦਿੱਤੀ ਦਸਤਕ, ਨਵੇਂ ਮਾਮਲੇ ਆਏ ਸਾਹਮਣੇ

By Shanker Badra - September 02, 2020 7:09 pm

ਨਿਊਜ਼ੀਲੈਂਡ 'ਚ ਕੋਰੋਨਾ ਨੇ ਫ਼ਿਰ ਦਿੱਤੀ ਦਸਤਕ, ਨਵੇਂ ਮਾਮਲੇ ਆਏ ਸਾਹਮਣੇ:ਵੈਲਿੰਗਟਨ :  ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਅਜਿਹੇ 'ਚ ਹੀ ਨਿਊਜ਼ੀਲੈਂਡ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ ਦੋ ਪ੍ਰਬੰਧਿਤ ਇਕਾਂਤਵਾਸ ਸਹੂਲਤਾਂ ਵਿਚ ਅਤੇ ਤਿੰਨ ਆਕਲੈਂਡ ਸਮੂਹ ਨਾਲ ਜੁੜੇ ਹਨ।

ਨਿਊਜ਼ੀਲੈਂਡ 'ਚ ਕੋਰੋਨਾ ਨੇ ਫ਼ਿਰ ਦਿੱਤੀ ਦਸਤਕ, ਨਵੇਂ ਮਾਮਲੇ ਆਏ ਸਾਹਮਣੇ

ਸਮਾਚਾਰ ਏਜੰਸੀ ਸ਼ਿਨਹੂਆ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਦੋ ਮਾਮਲਿਆਂ ਵਿਚੋਂ 30 ਸਾਲਾ ਦੀ ਇਕ ਬੀਬੀ ਹੈ ਜੋ 28 ਅਗਸਤ ਨੂੰ ਦੁਬਈ ਤੋਂ ਆਈ ਸੀ ਅਤੇ ਦੂਸਰਾ ਇਕ ਬੱਚਾ ਹੈ ਜੋ ਉਸੇ ਦਿਨ ਨਿਊਜ਼ੀਲੈਂਡ ਤੋਂ ਉਜ਼ਬੇਕਿਸਤਾਨ ਤੋਂ ਦੁਬਈ ਪਹੁੰਚਿਆ ਸੀ। ਦੋਹਾਂ ਮਰੀਜ਼ਾਂ ਨੂੰ ਆਕਲੈਂਡ ਕੁਆਰੰਟੀਨ ਸਹੂਲਤ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ।

ਨਿਊਜ਼ੀਲੈਂਡ 'ਚ ਕੋਰੋਨਾ ਨੇ ਫ਼ਿਰ ਦਿੱਤੀ ਦਸਤਕ, ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਮੰਤਰਾਲੇ ਦੇ ਮੁਤਾਬਕ ਉਹਨਾਂ ਦੀ ਪਹਿਲਾਂ ਹੀ ਨੇੜਲੇ ਸੰਪਰਕ ਅਤੇ ਸਵੈ-ਇਕੱਲਤਾ ਵਜੋਂ ਪਛਾਣ ਕੀਤੀ ਗਈ ਸੀ। ਸਿਹਤ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਰੋਜ਼ਾਨਾ ਕੋਵਿਡ-19 ਬ੍ਰੀਫਿੰਗ ਵਿਚ ਦੱਸਿਆ,"11 ਅਗਸਤ ਤੋਂ, ਸਾਡੀ ਸੰਪਰਕ ਟਰੇਸਿੰਗ ਟੀਮ ਨੇ ਮਾਮਲਿਆਂ ਦੇ 3,192 ਨਜ਼ਦੀਕੀ ਸੰਪਰਕ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿਚੋਂ 2,992 ਸੰਪਰਕ ਕੀਤੇ ਗਏ ਹਨ ਅਤੇ ਖੁਦ ਨੂੰ ਇਕਾਂਤਵਾਸ ਕਰ ਰਹੇ ਹਨ।
-PTCNews

adv-img
adv-img