Advertisment

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਹਿਮਾਚਲ ਕੈਬਨਿਟ ਨੇ ਲਿਆ ਵੱਡਾ ਫ਼ੈਸਲਾ

author-image
Jagroop Kaur
New Update
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਹਿਮਾਚਲ ਕੈਬਨਿਟ ਨੇ ਲਿਆ ਵੱਡਾ ਫ਼ੈਸਲਾ
Advertisment
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਕਰਫਿਊ 26 ਮਈ ਸਵੇਰੇ 7 ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਲਿਆ ਗਿਆ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਾਰਨ ਸਰਕਾਰ ਨੇ ਕੋਰੋਨਾ ਕਰਫਿਊ ਵਧਾਉਣ ਦਾ ਫ਼ੈਸਲਾ ਲਿਆ ਹੈ। ਹਿਮਾਚਲ ’ਚ ਪਹਿਲਾਂ 6 ਮਈ ਤੋਂ 16 ਮਈ ਤੱਕ ਕੋਰੋਨਾ ਕਰਫਿਊ ਲਾਇਆ ਗਿਆ ਸੀ, ਜਿਸ ਨੂੰ ਅੱਜ ਵਧਾ ਦਿੱਤਾ ਗਿਆ ਹੈ।publive-image
Advertisment
Read more : ਕੋਰੋਨਾ ਤਹਿਤ ਚਿੰਤਤ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ... ਇਸ ਦੌਰਾਨ ਹਿਮਾਚਲ ਪ੍ਰਦੇਸ਼ ’ਚ ਦੋ ਦਿਨ ਹੁਣ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹਾਰਡਵੇਅਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਹੋਰ ਦੁਕਾਨਾਂ ਪਹਿਲਾਂ ਵਾਂਗ ਹੀ ਦਿਨ ’ਚ 3 ਘੰਟਿਆਂ ਲਈ ਖੁੱਲ੍ਹਣਗੀਆਂ। ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ ਅੰਤਿਮ ਸੰਸਕਾਰ ਦਾ ਸਾਮਾਨ ਹੁਣ ਰਾਸ਼ਨ ਡਿਪੂਆਂ ’ਚ ਉਪਲੱਬਧ ਹੋਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ। COVID-19: Curfew extended in Himachal Pradesh till May 26 - The Economic  TimesRead More : ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਕੀਤੀ ਅਹਿਮ ਅਪੀਲ,ਕੋਰੋਨਾ ਮੁਕਤ ਨੂੰ ਹੀ ਦਿਓ ਪਿੰਡ…ਕੈਬਨਿਟ ਨੇ ਪ੍ਰਦੇਸ਼ ਦੇ ਲੋਕਾਂ ਨੂੰ ਵਿਆਹ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਜੇਕਰ ਮੁਲਤਵੀ ਕਰਨ ਦੀ ਸਥਿਤੀ ਨਹੀਂ ਹੈ ਤਾਂ ਘਰ ’ਚ 20 ਲੋਕਾਂ ਨਾਲ ਵਿਆਹ ਸਮਾਰੋਹ ਹੋਣਗੇ। ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਜੋ ਲੋਕ ਇਸ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਹੋਵੇਗੀ। ਸੁਰੇਸ਼ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਲਈ ਬੈੱਡ, ਆਕਸੀਜਨ ਅਤੇ ਦਵਾਈਆਂ ਉੱਚਿਤ ਮਾਤਰਾ ਵਿਚ ਉਪਲੱਬਧ ਹਨ।-
himachal-pradesh shimla night-curfew corona-case curfew-extended-in-himachal-pradesh-till-may-26 curfew-extended
Advertisment

Stay updated with the latest news headlines.

Follow us:
Advertisment