ਦੇਸ਼- ਵਿਦੇਸ਼

Covid-19 in India: 208 ਦਿਨਾਂ ਬਾਅਦ ਕੋਰੋਨਾ ਕੇਸਾਂ 'ਚ ਆਈ ਗਿਰਾਵਟ, 24 ਘੰਟਿਆਂ 'ਚ 18166 ਕੇਸ

By Riya Bawa -- October 10, 2021 11:17 am -- Updated:October 10, 2021 11:17 am

Coronavirus India update: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ 'ਚ ਹੁਣ ਤੇਜੀ ਨਾਲ ਗਿਰਾਵਟ ਆ ਰਹੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 18,166 ਨਵੇਂ ਮਾਮਲੇ ਆਏ ਹਨ, ਜਦੋਂ ਕਿ ਇਸ ਸਮੇਂ ਦੌਰਾਨ 214 ਮਰੀਜ਼ਾਂ ਦੀ ਮੌਤ ਹੋ ਗਈ। ਕੋਰੋਨਾ ਦੇ ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 3 ਕਰੋੜ 39 ਲੱਖ 53 ਹਜ਼ਾਰ 475 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ 2 ਲੱਖ 30 ਹਜ਼ਾਰ 971 ਸਰਗਰਮ ਮਾਮਲੇ ਹਨ, ਜਦੋਂ ਕਿ 3 ਕਰੋੜ 32 ਲੱਖ 71 ਹਜ਼ਾਰ 915 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ।

Coronavirus (Covid-19) India Live News: India reports 18,166 new Covid-19 cases, 214 deaths; Active cases decline to 2,30,971, lowest in 208 days - The Financial Express

ਦੇਸ਼ ਵਿੱਚ ਤਿਉਹਾਰਾਂ ਦੇ ਵਿਚਕਾਰ, ਜਿੱਥੇ ਐਤਵਾਰ ਨੂੰ ਵੀ ਕੋਰੋਨਾ ਦੇ ਮਾਮਲੇ 20 ਹਜ਼ਾਰ ਤੋਂ ਹੇਠਾਂ ਆ ਗਏ ਹਨ, ਉੱਥੇ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਵੀ 208 ਦਿਨਾਂ ਬਾਅਦ ਸਭ ਤੋਂ ਘੱਟ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਹੁਣ ਤੱਕ 4 ਲੱਖ 50 ਹਜ਼ਾਰ 589 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੇਸ਼ ਵਿੱਚ 94,70,10,175 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ਵਿੱਚ 66,85,415 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ।

India logs 18,346 new Covid-19 cases in 24 hours, lowest in 209 days - Coronavirus Outbreak News

ਦੂਜੇ ਪਾਸੇ, ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ਵਿੱਚ, ਦੇਸ਼ ਭਰ ਵਿੱਚ ਕੋਰੋਨਾ ਦੇ 19,740 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 21 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ। ਤਿਉਹਾਰਾਂ ਦੇ ਸੀਜ਼ਨ ਵਿੱਚ ਕੋਰੋਨਾ ਦੇ ਅੰਕੜਿਆਂ ਵਿੱਚ ਗਿਰਾਵਟ ਲੋਕਾਂ ਲਈ ਰਾਹਤ ਦੀ ਖ਼ਬਰ ਹੈ।

India's new COVID-19 cases rise by 45,083 | Reuters

-PTC News

  • Share