ਕੋਵਿਡ -19: ਪੰਜਾਬ ‘ਚ 184 ਹੋਰ ਹੋਈਆਂ ਮੌਤਾਂ, 8,494 ਨਵੇਂ ਕੇਸ ਆਏ ਸਾਹਮਣੇ

India Coronavirus update : India reports 3.62 lakh new coronavirus cases, 4,120 deaths

ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਅੱਜ ਦੇ ਕੋਰੋਨਾ ਮੈਡੀਕਲ ਬੁਲੇਟਿਨ ਮੁਤਾਬਕ 184 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,494 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।Government panel suggests increasing gap between two doses of Covishield to 12-16 weeks

Read More : ਅਸਮਾਨੀ ਬਿਜਲੀ ਡਿੱਗਣ ਨਾਲ ਨੌਜਾਵਾਨ ਦੀ ਮੌਤ,ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 11297 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 4,75,949 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,84,702 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 79,950 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।Coronavirus India: To boost ongoing COVID-19 vaccination, Dr. VK Paul, said that any COVID-19 vaccine approved by FDA, WHO can come to India.

Read More : ਰੱਬ ਦਾ ਰੂਪ ਕਹੇ ਜਾਂਦੇ ਡਾਕਟਰਾਂ ਦੇ ਸਮੂਹ ਨੇ ਕੋਰੋਨਾ ਮਹਾਂਮਾਰੀ ‘ਚ ਛੱਡਿਆ ਸਾਥ,…

ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਪ੍ਰਤੀ ਕੋਰੋਨਾ ਮਰੀਜ਼ਾਂ ਦੀ ਤਾਂ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 1335, ਐਸ. ਏ. ਐਸ ਨਗਰ 991, ਬਠਿੰਡਾ 877, ਜਲੰਧਰ 577, ਪਟਿਆਲਾ 561, ਅੰਮ੍ਰਿਤਸਰ 532, ਫਾਜ਼ਿਲਕਾ 476, ਕਪੂਰਥਲਾ 363, ਸ੍ਰੀ ਮੁਕਤਸਰ ਸਾਹਿਬ 306, ਗੁਰਦਾਸਪੁਰ 302, ਮਾਨਸਾ 298, ਹੁਸ਼ਿਆਰਪੁਰ 277, ਸੰਗਰੂਰ 272, ਫਰੀਦਕੋਟ 265, ਰੋਪੜ 205, ਪਠਾਨਕੋਟ 191, ਮੋਗਾ 181, ਫਿਰੋਜ਼ਪੁਰ 177, ਫਤਿਹਗੜ੍ਹ ਸਾਹਿਬ 96, ਐਸ.ਬੀ.ਐਸ ਨਗਰ 82, ਤਰਨਤਾਰਨ 82 ਅਤੇ ਬਰਨਾਲਾ ‘ਚ 48 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।