ਭਾਰਤ ਵਿੱਚ ਕੋਰੋਨਾ ਟੈਸਟ ਦੀ ਆਨਲਾਈਨ ਬੁਕਿੰਗ ਸ਼ੁਰੂ, ਇਸ ਕੰਪਨੀ ਨੇ ਸ਼ੁਰੂ ਕੀਤੀ ਸੇਵਾ

COVID-19 tests now available for booking online on digital healthcare app 'Practo'
ਭਾਰਤ ਵਿੱਚ ਕੋਰੋਨਾ ਟੈਸਟ ਦੀ ਆਨਲਾਈਨ ਬੁਕਿੰਗ ਸ਼ੁਰੂ, ਇਸ ਕੰਪਨੀ ਨੇ ਸ਼ੁਰੂ ਕੀਤੀ ਸੇਵਾ   

ਭਾਰਤ ਵਿੱਚ ਕੋਰੋਨਾ ਟੈਸਟ ਦੀ ਆਨਲਾਈਨ ਬੁਕਿੰਗ ਸ਼ੁਰੂ, ਇਸ ਕੰਪਨੀ ਨੇ ਸ਼ੁਰੂ ਕੀਤੀ ਸੇਵਾ:ਨਵੀਂ ਦਿੱਲੀ : ਦੁਨੀਆ ਭਰ ਵਿੱਚ ਇਸ ਸਮੇਂ Corona Test Kit ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਵਿਚ ਪ੍ਰੈਕਟੋ ਨੇ ਘੋਸ਼ਣਾ ਕੀਤੀ ਹੈ ਕਿ ਕੋਵਿਡ -19 ਟੈਸਟ ਕਰਵਾਉਣ ਲਈ ਤੁਸੀਂ ਆਨਲਾਈਨ ਬੁਕਿੰਗ ਕਰਵਾ ਸਕਦੇ ਹੋ। ਕੰਪਨੀ ਨੇ ਇਸਦੇ ਲਈ ਥਾਈਰੋਕੇਅਰ ਨਾਲ ਭਾਈਵਾਲੀ ਕੀਤੀ ਹੈ।

ਦਰਅਸਲ ‘ਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਮੱਦੇਨਜ਼ਰ ਬੰਗਲੌਰ ਦੀ ਪ੍ਰੈਕਟੋ ਕੰਪਨੀ ਨੇ ਕਿਹਾ ਕਿ ਕੋਵਿਡ -19 ਨੂੰ ਟੈਸਟ ਕਰਨ ਲਈ ਤੁਸੀਂ ਆਨ ਲਾਈਨ ਟੈਸਟ ਬੁੱਕ ਕਰਵਾ ਸਕਦੇ ਹੋ। ਇਸ ਕਿੱਟ ਦੀ ਕੀਮਤ 4500 ਰੁਪਏ ਹੈ। ਭਾਰਤ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਯਾਨੀ ਆਈਸੀਐਮਆਰ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਡਿਜੀਟਲ ਹੈਲਥਕੇਅਰ ਪਲੇਟਫਾਰਮ ਪ੍ਰੈਕਟੋ ਨੇ ਕਿਹਾ ਕਿ ਉਸ ਨੇ ਕੋਵਿਡ -19 ਦਾ ਪਤਾ ਲਗਾਉਣ ਲਈ ਥਾਈਰੋਕੇਅਰ ਨਾਲ ਭਾਈਵਾਲੀ ਕੀਤੀ ਹੈ। ਇਹ ਇਕ ਡਾਇਗਨੋਸਟਿਕ ਲੈਬ ਹੈ। ਪ੍ਰੈਕਟੋ ਨੇ ਕਿਹਾ ਹੈ, ‘ਫਿਲਹਾਲ ਟੈਸਟ ਮੁੰਬਈ ਦੇ ਲੋਕਾਂ ਲਈ ਆਨਲਾਈਨ ਉਪਲਬਧ ਹੈ ਅਤੇ ਜਲਦੀ ਹੀ ਇਸ ਨੂੰ ਪੂਰੇ ਦੇਸ਼ ਲਈ ਉਪਲਬਧ ਕਰ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਕੋਰੋਨਾ ਟੈਸਟ ਦੇ ਸਮੇਂ ਇੱਕ ਫੋਟੋ ਆਈਡੀ ਕਾਰਡ, ਡਾਕਟਰ ਦੀ ਪਰਚੀ, ਡਾਕਟਰ ਵੱਲੋਂ ਪੂਰਾ ਭਰਿਆ ਫਾਰਮ ਨਾਲ ਲਿਆਉਣਾ ਹੋਵੇਗਾ। ਪ੍ਰੈਕਟੋ ਦੇ ਅਧਿਕਾਰੀ, ਐਲਗਜ਼ੈਡਰ ਕੁਰੁਵਿਲ ਨੇ ਇਕ ਬਿਆਨ ਵਿਚ ਕਿਹਾ, ‘ਜੇ ਕੋਈ ਕੋਰੋਨਾ ਵਾਇਰਸ ਦੇ ਲੱਛਣ ਮਹਿਸੂਸ ਕਰਦਾ ਹੈ, ਤਾਂ ਆਨਲਾਇਨ ਬੁਕਿੰਗ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਸ ਲਈ ਸਰਕਾਰ ਲੈਬ ਅਤੇ ਟੈਸਟਿੰਗ ਸੈਂਟਰ ਦੇ ਵਿਸਥਾਰ ‘ਤੇ ਵੀ ਨਿਰੰਤਰ ਕੰਮ ਕਰ ਰਹੀ ਹੈ।
-PTCNews