Wed, Apr 24, 2024
Whatsapp

ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ  

Written by  Shanker Badra -- May 06th 2021 04:44 PM
ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ  

ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ  

ਨਵੀਂ ਦਿੱਲੀ : ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਦੌਰਾਨ ਹੁਣ ਤੀਜੀ ਲਹਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਇਹ ਦਾਅਵਾ ਕੇਂਦਰ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਵਿਜੈ ਰਾਘਵਨ ਨੇ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ    [caption id="attachment_495375" align="aligncenter" width="300"]Covid-19 third wave 'inevitable' but not clear when it will occur: Govt's scientific advisor ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ[/caption] ਕੇਂਦਰ ਸਰਕਾਰ ਨੇ ਮੁੱਖ ਵਿਗਿਆਨੀ ਸਲਾਹਕਾਰ ਦੇ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਸੀ। [caption id="attachment_495374" align="aligncenter" width="273"]Covid-19 third wave 'inevitable' but not clear when it will occur: Govt's scientific advisor ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ[/caption] ਵਿਜੈ ਰਾਘਵਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵਾਇਰਸ ਦੇ ਜ਼ਿਆਦਾ ਮਾਤਰਾ 'ਚ ਸਕੂਲੇਸ਼ਨ ਹੋ ਰਿਹਾ ਹੈ ਤੇ ਤੀਜਾ ਪੜਾਅ ਆਉਣਾ ਹੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਆਵੇਗਾ। ਵਿਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਦਾ ਪਹਿਲਾਂ ਸਟ੍ਰੇਨ ਦੀ ਤਰ੍ਹਾਂ ਫੈਲ ਰਿਹਾ ਹੈ। ਇਨ੍ਹਾਂ 'ਚ ਨਵੇਂ ਤਰ੍ਹਾਂ ਦੇ ਸੰਕ੍ਰਮਣ ਦਾ ਗੁਣ ਨਹੀਂ ਹੈ। [caption id="attachment_495378" align="aligncenter" width="300"]Covid-19 third wave 'inevitable' but not clear when it will occur: Govt's scientific advisor ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਆਉਣੀ ਤੈਅ , ਵਿਗਿਆਨੀਆਂ ਨੇ ਕੀਤਾ ਸਾਵਧਾਨ[/caption] ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵੈਰੀਐਂਟਸ ਖ਼ਿਲਾਫ਼ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ 'ਚ ਨਵੇਂ ਵੈਰੀਐਂਟਸ ਆਉਣਗੇ। ਦੇਸ਼ ਦੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਪਹਿਲੀ ਲਹਿਰ 'ਚ ਘੱਟ ਸਾਵਧਾਨੀ ਉਪਾਅ ਤੇ ਲੋਕਾਂ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਾ ਕਰਨ ਕਰਕੇ ਦੂਜੀ ਲਹਿਰ ਹੋਰ ਤੇਜ਼ ਹੋ ਰਹੀ ਹੈ। ਹੁਣ ਤਕ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਲੱਖਾਂ ਲੋਕ ਸਾਰੇ ਦੇਸ਼ 'ਚ ਸੰਕਰਮਿਤ ਹੋ ਚੁੱਕੇ ਹਨ। -PTCNews


Top News view more...

Latest News view more...