ਮੁੱਖ ਖਬਰਾਂ

ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ  

By Shanker Badra -- April 20, 2021 12:52 pm

ਲੰਡਨ : ਭਾਰਤ ਵਿਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਹਰ ਦਿਨ ਢਾਈ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨੂੰ ਦੇਖਦੇ ਹੋਏ ਅਲੱਗ -ਅਲੱਗ ਦੇਸ਼ ਭਾਰਤ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਰਹੇ ਹਨ। ਭਾਰਤ 'ਚ ਕੋਰੋਨਾ ਦੇ ਵੱਧਦੇ ਮਾਮਲਿਆ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ 'ਤੇ ਰੋਕ ਲਗਾਈ ਹੈ।

Covid-19: UK to ban travel from India added to coronavirus ‘red lis ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਬਰਤਾਨੀਆ ਨੇ ਭਾਰਤ ਨੂੰ ਟਰੈਵਲ ਰੈੱਡ ਲਿਸਟ ਵਿਚ ਸ਼ਾਮਲ ਕਰ ਦਿੱਤਾ ਹੈ। ਭਾਰਤ ਵਿਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਬਰਤਾਨੀਆ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਬਰਤਾਨੀਆ ਵਿਚ ਭਾਰਤੀਆਂ ਦੀ ਐਂਟਰੀ 'ਤੇ ਰੋਕ ਲੱਗ ਗਈ ਹੈ। ਬਰਤਾਨੀਆ ਸਰਕਾਰ ਦੇ ਨਵੇਂ ਆਦੇਸ਼ ਤੱਕ ਭਾਰਤੀ ਯਾਤਰੀਆਂ ਦੀ ਐਂਟਰੀ ਉਥੇ ਨਹੀਂ ਹੋਵੇਗੀ।

Covid-19: UK to ban travel from India added to coronavirus ‘red lis ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ

ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਪਣਾ ਭਾਰਤ ਦੌਰਾ ਰੱਦ ਕਰਨ ਦੇ ਕੁਝ ਘੰਟੇ ਬਾਅਦ ਹੀ ਇਹ ਫੈਸਲਾ ਲਿਆ ਹੈ। ਬਰਤਾਨੀਆ ਵਿਚ ਕਾਫੀ ਲੋਕ ਕੋਰੋਨਾ ਦੇ ਵਧਦੇ ਮਾਲਿਆਂ ਨੂੰ ਦੇਖਦੇ ਹੋਏ ਭਾਰਤ ਨੂੰ 'ਰੈੱਡ ਲਿਸਟ' ਵਿਚ ਸ਼ਾਮਲ ਕਰਨ ਦੀ ਮੰਗ ਵੀ ਕਰ ਚੁੱਕੇ ਹਨ।

Covid-19: UK to ban travel from India added to coronavirus ‘red lis ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ

ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਨੂੰ ਰੈਡ ਲਿਸਟ ਵਾਲੇ ਦੇਸ਼ਾਂ ਦੀ ਲਿਸਟ ਵਿਚ ਪਾਇਆ ਜਾ ਰਿਹਾ ਹੈ। ਇਸ ਦੇ ਤਹਿਤ ਭਾਰਤੀਆਂ ਦੀ ਬ੍ਰਿਟੇਨ ਵਿਚ ਐਂਟਰੀ 'ਤੇ ਰੋਕ ਹੋਵੇਗੀ। ਹਾਲਾਂਕਿ ਯੂਕੇ ਅਤੇ ਆਇਰਿਸ਼ ਨਾਗਰਿਕਤਾ ਵਾਲੇ ਲੋਕਾਂ ਦੀ ਐਂਟਰੀ 'ਤੇ ਰੋਕ ਨਹੀਂ ਹੋਵੇਗੀ। ਇਨ੍ਹਾਂ ਦੀ ਐਂਟਰੀ ਹੋਵੇਗੀ ਪਰ 10 ਦਿਨ ਕਵਾਰੰਟਾਈਨ ਵਿਚ ਰਹਿਣਾ ਹੋਵੇਗਾ।

Covid-19: UK to ban travel from India added to coronavirus ‘red lis ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ

ਦੱਸ ਦੇਈਏ ਕਿ ਬਰਤਾਨੀਆ ਨੇ ਭਾਰਤ ਤੋਂ ਪਹਿਲਾਂ ਵੀ ਕਈ ਦੇਸ਼ਾਂ ਨੂੰ ਰੈਡ ਲਿਸਟ ਵਿਚ ਪਾਇਆ ਹੋਇਆ ਹੈ। ਇਸ ਮਹੀਨੇ 9 ਅਪ੍ਰੈਲ ਤੋਂ ਬ੍ਰਿਟੇਨ ਨੇ ਪਾਕਿਸਤਾਨ, ਕੀਨੀਆ, ਫਿਲੀਪੀਂਸ ਅਤ ਬੰਗਲਾ ਦੇਸ਼ ਦੇ ਲੋਕਾਂ ਦੀ ਐਂਟਰੀ ਬੈਨ ਕੀਤੀ ਸੀ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਹਫਤੇ ਹੋਣ ਵਾਲੇ ਅਪਣੇ ਭਾਰਤ ਦੌਰੇ 'ਤੇ ਵੀ ਰੱਦ ਕਰ ਦਿੱਤਾ ਹੈ। ਉਹ ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਆਉਣ ਵਾਲੇ ਸੀ।

ਕੋਰੋਨਾ ਦੇ ਡਰੋਂ ਹੁਣ UK 'ਚ ਭਾਰਤੀਆਂ ਦੀ ਐਂਟਰੀ 'ਤੇ ਲਗਾਈ ਗਈ ਰੋਕ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਦੱਸਣਯੋਗ ਹੈ ਕਿ ਅਮਰੀਕਾ ਨੇ ਵੀ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਨਾਗਰਿਕਾਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਹੈ। ਦੇਸ਼ ਭਰ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ ਪਾਕਿਸਤਾਨ ਨੇ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ 2 ਹਫ਼ਤੇ ਲਈ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਹਵਾਈ ਅਤੇ ਜ਼ਮੀਨੀ ਮਾਰਗ ਰਾਹੀਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਇਹ ਰੋਕ ਰਹੇਗੀ।
-PTCNews

  • Share