ਦੇਸ਼

'51 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਤਿਆਰੀ ਮੁਕੰਮਲ'

By Jagroop Kaur -- December 24, 2020 3:12 pm -- Updated:Feb 15, 2021

kejriwal on corona vaccine, ਇਹਨੀਂ ਦਿਨੀਂ ਦੇਸ਼ ਅਤੇ ਦੁਨੀਆਂ 'ਚ ਕੋਰੋਨਾ ਦੀ ਵੈਕਸੀਨ ਦੇ ਚਰਚੇ ਹਨ ਕਿ ਵੈਕਸੀਨ ਤਿਆਰ ਹੋ ਗਈ ਹੈ , ਹਾਲ ਹੀ 'ਚ ਕੈਨੇਡਾ ਹੈੱਲਥ ਵੱਲੋਂ ਵੀ ਮੋਡੇਰੇਨਾ ਨਾਮ ਦੀ ਵੈਕਸੀਨ ਤਿਆਰ ਹੋ ਚੁਕੀ ਹੈ ਉਥੇ ਹੀ ਹੁਣ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਦਿੱਲੀ 'ਚ ਸ਼ੁਰੂਆਤੀ ਮੁਹਿੰਮ ਦੇ ਅਧੀਨ 51 ਲੱਖ ਲੋਕਾਂ ਨੂੰ ਟੀਕਾ ਲੱਗੇਗਾ।

Will double COVID-19 testing, says Delhi CM Arvind Kejriwal as coronavirus cases surge | Delhi News | Zee News

ਇਸ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਫਿਲਹਾਲ ਦਿੱਲੀ ਸਰਕਾਰ ਕੋਲ 74 ਲੱਖ ਡੋਜ਼ ਸਟੋਰ ਕਰਨ ਦੀ ਸਮਰੱਥਾ ਹੈ, ਜਿਸ ਨੂੰ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਕੈਟੇਗਰੀ 'ਚ ਡਾਕਟਰ, ਨਰਸਾਂ, ਪੈਰਾ-ਮੈਡੀਕਸ ਨੂੰ ਮਿਲਾ ਕੇ ਕਰੀਬ 3 ਲੱਖ ਹੈਲਥਕੇਅਰ ਵਰਕਰਜ਼ ਹਨ|
ਹੋਰ ਪੜ੍ਹੋ :  ਹੈਲਥ ਕਨੇਡਾ ਨੇ ‘ਗੇਮ-ਚੇਂਜਰ’ Moderna ਕੋਵਿਡ -19 ਟੀਕੇ ਨੂੰ ਦਿੱਤੀ ਮਨਜ਼ੂਰੀ
ਪੁਲਸ, ਸਿਵਲ ਡਿਫੈਂਸ, ਨਗਰ ਨਿਗਮ 'ਚ ਕੰਮ ਕਰਨ ਵਾਲੇ ਲਗਭਗ 6 ਲੱਖ ਫਰੰਟਲਾਈਨ ਵਰਕਰਜ਼ ਦੂਜੀ ਕੈਟੇਗਰੀ 'ਚ ਹਨ। ਤੀਜੀ ਕੈਟੇਗਰੀ 'ਚ 42 ਲੱਖ ਲੋਕ ਹੋਣਗੇ। ਇਹ ਉਹ ਲੋਕ ਹਨ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਜਾਂ ਉਮਰ 50 ਸਾਲ ਤੋਂ ਘੱਟ ਹੈ ਪਰ ਕੋ-ਮਾਰਬਿਡਿਟੀ ਵਾਲੇ ਹਨ।

Kejriwal opposes L-G order on five-day institutional quarantine of COVID-19 patients in Delhi- The New Indian Express

corona vaccine ਕੇਜਰੀਵਾਲ ਨੇ ਕਿਹਾ ਕਿ ਹਫ਼ਤੇ ਭਰ ਦੇ ਅੰਦਰ ਇਨ੍ਹਾਂ ਸਾਰਿਆਂ ਦੀ ਲਿਸਟ ਤਿਆਰ ਕਰ ਲਈ ਜਾਵੇਗੀ। ਯਾਨੀ ਕਿ ਦਿੱਲੀ ਦੇ ਕੁੱਲ 51 ਲੱਖ ਲੋਕਾਂ ਨੂੰ ਸ਼ੁਰੂਆਤੀ ਪੜਾਅ 'ਚ ਟੀਕਾ ਲੱਗੇਗਾ, ਕਿਉਂਕਿ ਵੈਕਸੀਨ ਡਬਲ ਡੋਜ਼ ਵਾਲੀ ਹੈ, ਇਸ ਦਾ ਮਤਲਬ ਇਨ੍ਹਾਂ ਲਈ 1.02 ਕਰੋੜ ਡੋਜ਼ ਦੀ ਜ਼ਰੂਰਤ ਪਵੇਗੀ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਟੀਕੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਸਾਂਭ-ਸੰਭਾਲ ਲਈ ਫਰੀਜ਼ਰ ਲਗਾਉਣ ਸਮੇਤ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ।How Moderna's coronavirus vaccine differs from Pfizer's - CNN

ਹੋਰ ਪੜ੍ਹੋ : ਅੰਦੋਲਨ ਵਿਚਾਲੇ ਪ੍ਰਧਾਨ ਮੰਤਰੀ ਵੱਲੋਂ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨ ਦਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਲੋਕਾਂ ਦਾ ਰਜਿਸਟਰੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਜਦੋਂ ਵੈਕਸੀਨ ਆਏਗੀ ਤਾਂ ਜਿਨ੍ਹਾਂ ਲੋਕਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਵੈਕਸੀਨ ਸਭ ਤੋਂ ਪਹਿਲਾਂ ਮਿਲੇਗੀ। ਜਿਨ੍ਹਾਂ ਦਾ ਰਜਿਸਟਰੇਸ਼ਨ ਹੈ, ਉਨ੍ਹਾਂ ਨੂੰ ਐੱਸ.ਐੱਮ.ਐੱਸ. ਰਾਹੀਂ ਦੱਸ ਦਿੱਤਾ ਜਾਵੇਗਾ ਕਿ ਇਸ ਦਿਨ ਇੱਥੇ ਵੈਕਸੀਨ ਲਈ ਪਹੁੰਚਣਾ ਹੈ। ਸਰਕਾਰ ਦਿੱਲੀ ਵਾਲਿਆਂ ਨੂੰ ਜਾਣਕਾਰੀ ਦੇਵੇਗੀ।''
  • Share