Fri, Apr 19, 2024
Whatsapp

ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ 

Written by  Shanker Badra -- April 09th 2021 10:37 AM -- Updated: April 09th 2021 11:10 AM
ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ 

ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ 

ਨਵੀਂ ਦਿੱਲੀ : ਭਾਰਤ ਕੋਰੋਨਾ ਦੀ ਦੂਜੀ ਵੱਡੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਦੁਨੀਆਂ ਦੇ ਤਮਾਮ ਦੇਸ਼ਾਂ ਵੀ ਸਥਿਤੀ ਚੰਗੀ ਨਹੀਂ ਹੈ। ਮਾਹਰ ਇਸ ਸਮੇਂ ਮਹਾਂਮਾਰੀ ਨੂੰ ਰੋਕਣ ਲਈ ਟੀਕੇ ਨੂੰ ਸਭ ਤੋਂ ਮਜ਼ਬੂਤ ਤਰੀਕਾ ਮੰਨ ਰਹੇ ਹਨ ਪਰ ਇਸ 'ਤੇ ਦੁਨੀਆ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆ ਰਹੀ ਹੈ। [caption id="attachment_487841" align="aligncenter" width="261"] ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ[/caption] ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ 'ਚ ਮੁੜ ਲੱਗੇਗਾ ਲਾਕਡਾਊਨ ? ਕਈ ਸ਼ਹਿਰਾਂ 'ਚ ਫ਼ਿਰ ਲੱਗਾ ਮੁਕੰਮਲ ਕਰਫ਼ਿਊ  ਇਕ ਪਾਸੇ ਉਹ ਦੇਸ਼ ਹਨ , ਜਿਨ੍ਹਾਂ ਕੋਲ ਕੋਰੋਨਾ ਵੈਕਸੀਨ ਨਹੀਂ ਹੈ। ਦੂਜੇ ਪਾਸੇ ਕਈ ਦੇਸ਼ ਅਜਿਹੇ ਹਨ ਜਿਥੇ ਕਈ ਕਿਸਮਾਂ ਦੇ ਟੀਕੇ ਮੌਜੂਦ ਹਨ ਪਰ ਉੱਥੋਂ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ ਹਨ। [caption id="attachment_487838" align="aligncenter" width="277"]COVID-19 vaccines : Free food Offers in restaurants to free beer wine and ganja in lieu of getting vaccinate ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ[/caption] ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਦਿਲ ਖਿੱਚਵੇਂ ਆਫ਼ਰ ਦੇ ਰਹੀਆਂ ਹਨ। ਇਨ੍ਹਾਂ ਵਿਚ ਰੈਸਟੋਰੈਂਟਾਂ ਵਿਚ ਮੁਫਤ ਖਾਣੇ ਤੋਂ ਲੈ ਕੇ ਮੁਫ਼ਤ ਬੀਅਰ ਅਤੇ ਬਾਰਾਂ ਵਿਚਸਸਤੀ ਸ਼ਰਾਬ ਤੋਂ ਲੈ ਕੇ ਭੰਗ ਤੱਕ ਦੀਆਂ ਪੇਸ਼ਕਸ਼ਾਂ ਸ਼ਾਮਲ ਹਨ। [caption id="attachment_487837" align="aligncenter" width="259"]COVID-19 vaccines : Free food Offers in restaurants to free beer wine and ganja in lieu of getting vaccinate ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ[/caption] ਚੀਨ ਵਿਚ ਦੋਹਰੀ ਰਣਨੀਤੀ ਅਪਣਾਈ ਜਾ ਰਹੀ ਹੈ, ਜਿੱਥੇ ਸਰਕਾਰ ਅਤੇ ਕੰਪਨੀਆਂ ਟੀਕਾ ਲਗਵਾਉਣ ਲਈ ਕਈ ਕਿਸਮਾਂ ਦੀਆਂ ਪੇਸ਼ਕਸ਼ਾਂ ਕਰ ਰਹੀਆਂ ਹਨ ਤਾਂ ਕੁਝ ਸ਼ਹਿਰਾਂ ਵਿਚ ਲਾਜ਼ਮੀ ਟੀਕਾਕਰਨ ਦੇ ਹੁਕਮ ਦੀ ਸੁਣਵਾਈ ਕੀਤੀ ਗਈ ਹੈ। ਓਥੇ ਹੀ ਹੈਨਾਨ ਸੂਬੇ ਦੇ ਇਕ ਸ਼ਹਿਰ ਵਿਚ ਸਥਾਨਕ ਸਰਕਾਰ ਨੇ ਟੀਕਾ ਨਾ ਲਗਵਾਉਣ ਵਾਲੇ ਨੂੰ ਨੌਕਰੀ ਤੋਂ ਕੱਢਣ ਦੇ ਚਿਤਾਵਨੀ ਦੇ ਨਾਲ  ਬੱਚਿਆਂ ਦੀ ਪੜਾਈ ਅਤੇ ਘਰ ਤੱਕ ਖੋਹਣ ਦੀ ਧਮਕੀ ਦਿੱਤੀ ਹੈ। [caption id="attachment_487839" align="aligncenter" width="300"]COVID-19 vaccines : Free food Offers in restaurants to free beer wine and ganja in lieu of getting vaccinate ਕੋਰੋਨਾ ਵੈਕਸੀਨ ਲਗਵਾਉਣ 'ਤੇ ਰੈਸਟੋਰੈਂਟ ਵਿਚ ਮਿਲੇਗਾ ਮੁਫ਼ਤ ਖਾਣਾ , ਬੀਅਰ- ਸ਼ਰਾਬ ਅਤੇ ਭੰਗ ਦਾ ਵੀ ਆਫ਼ਰ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਇਸ ਦੇ ਇਲਾਵਾ ਅਮਰੀਕਾ ਦੀਆਂ ਕਈ ਕੰਪਨੀਆਂ ਨੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇ ਨਾਲ ਪੈਸੇ ਦੇਣ ਦਾ ਆਫ਼ਰ ਦਿੱਤਾ ਹੈ। ਕਰਮਚਾਰੀਆਂ ਨੂੰ ਵੈਕਸੀਨ ਸੈਂਟਰ ਤੱਕ ਆਉਣ -ਜਾਣ ਲਈ 30 ਡਾਲਰ ਯਾਨੀ ਕਿ 2200 ਰੁਪਏ ਤੱਕ ਦਾ ਕੈਬ ਖਰਚਾ ਵੀ ਦਿੱਤਾ ਜਾ ਰਿਹਾ ਹੈ। -PTCNews


Top News view more...

Latest News view more...