ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੀ ਦੁਰਗਤੀ, ਐਬੂਲੈਂਸ ਡਰਾਈਵਰ ਦੀ ਲਾਪਰਵਾਹੀ ਨਾਲ ਸੜਕ ‘ਤੇ ਡਿੱਗੀ ਬਾਡੀ

Covid-19 victim's body falls off rashly driven ambulance

ਦੇਸ਼ ਅੱਜ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਉਥੇ ਹੀ ਕੋਰੋਨਾ ਮਰੀਜ਼ਾਂ ਨੂੰ ਜਿਥੇ ਆਕਸੀਜਨ ਦੀ ਘਾਟ ਇਲਾਜ ਦੀ ਘਾਟ ਝੱਲਣ ਕਾਰਨ ਮੌਤ ਦੇ ਮੂੰਹ ‘ਚ ਜਾਣਾ ਹੋਇਆ ਉਥੇ ਹੀ ਹੁਣ ਇਨਾ ਮਰੀਜ਼ਾਂ ਦੀਆਂ ਲਾਸ਼ਾਂ ਦੀ ਦੁਰਗਤੀ ਵੀ ਕਿਸੇ ਤੋਂ ਲੁਕੀ ਨਹੀਂ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਜਿਥੇ ਮਾਮਲਾ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ਦਾ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ ‘ਚ 24 ਘੰਟਿਆਂ ‘ਚ 25 ਮਰੀਜ਼ਾਂ ਦੀ ਹੋਈ ਮੌਤ

ਦੱਸ ਦੇਈਏ ਕਿ ਕੋਰੋਨਾ ਮਰੀਜ਼ ਦੀਆਂ ਲਾਸ਼ਾਂ ਲਿਜਾਉਣ ਵਾਲੀ ਐਂਬੂਲੈਂਸ ਇੰਨੀ ਤੇਜ਼ ਗਤੀ ਨਾਲ ਹਸਪਤਾਲ ਕੰਪਲੈਕਸ ਤੋਂ ਬਾਹਰ ਨਿਕਲੀ ਕਿ ਇਕ ਕੋਰੋਨਾ ਮਰੀਜ਼ ਦੀ ਲਾਸ਼ ਹੀ ਸੜਕ ‘ਤੇ ਜਾ ਡਿੱਗੀ। ਮੀਡੀਆ ਰਿਪੋਰਟ ਅਨੁਸਾਰ ਤਾਂ ਇਸ ਐਂਬੂਲੈਂਸ ‘ਚ ਸਿਰਫ਼ 2 ਲਾਸ਼ਾਂ ਰੱਖਣ ਦੀ ਜਗ੍ਹਾ ਹੈ ਪਰ ਇਸ ‘ਚ ਤਿੰਨ ਲਾਸ਼ਾਂ ਰੱਖੀਆਂ ਹੋਈਆਂ ਸਨ।speeding ambulance

ਐਂਬੂਲੈਂਸ ਦੀ ਰਫ਼ਤਾਰ ਵੱਧੀ ਤਾਂ ਸਟਰੈਚਰ ਗੇਟ ਨਾਲ ਟਕਰਾਏ ਅਤੇ ਐਂਬੂਲੈਂਸ ਦਾ ਦਰਵਾਜ਼ਾ ਖੁੱਲ੍ਹ ਗਿਆ। ਇਸ ਤੋਂ ਬਾਅਦ ਸਟਰੈਚਰ ‘ਤੇ ਪਈ ਲਾਸ਼ ਸੜਕ ‘ਤੇ ਡਿੱਗ ਗਈ। ਹਾਲਾਤ ਇੰਨੇ ਖ਼ਰਾਬ ਹਨ ਕਿ ਕੋਰੋਨਾ ਮਰੀਜ਼ ਦੀ ਇਹ ਲਾਸ਼ 10 ਮਿੰਟ ਤੱਕ ਉੱਥੇ ਪਈ ਰਹੀ।ਦੱਸਣਯੋਗ ਹੈ ਕਿ ਇਸ ਮੈਡੀਕਲ ਕਾਲਜ ‘ਚ ਦਾਖ਼ਲ ਲਗਭਗ 12 ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉੱਥੇ ਹੀ ਐਂਬੂਲੈਂਸ ‘ਚ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਭਰ-ਭਰ ਕੇ ਲਿਜਾਇਆ ਜਾ ਰਿਾਹ ਹੈ।

speeding ambulance

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਇਹੀ ਕਾਰਨ ਹੈ ਕਿ ਤੇਜ਼ ਰਫ਼ਤਾਰ ਨਾਲ ਆਉਂਦੀ ਹੋਈ ਐਂਬੂਲੈਂਸ ਨਾਲ ਕੋਵਿਡ-19 ਮਰੀਜ਼ ਦੀ ਲਾਸ਼ ਸਟਰੈਚਰ ਤੋਂ ਹੇਠਾਂ ਡਿੱਗ ਗਈ ਅਤੇ 10 ਮਿੰਟ ਤੱਕ ਸੜਕ ‘ਤੇ ਪਈ ਰਹੀ। ਦੱਸ ਦੇਈਏ ਕਿ ਜਿਸ ਮਰੀਜ਼ ਦੀ ਲਾਸ਼ ਸੜਕ ‘ਤੇ ਡਿੱਗੀ ਸੀ, ਉਸ ਦੇ ਪਰਿਵਾਰ ਦੇ ਲੋਕ ਐਂਬੂਲੈਂਸ ਦੇ ਪਿੱਛੇ ਹੀ ਚੱਲ ਰਹੇ ਸਨ, ਜਿਵੇਂ ਹੀ ਉਨ੍ਹਾਂ ਨੇ ਇਹ ਭਿਆਨਕ ਦ੍ਰਿਸ਼ ਦੇਖਿਆ ਹੈਰਾਨ ਰਹਿ ਗਏ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਹਸਪਤਾਲ ਤੋਂ ਉਨ੍ਹਾਂ ਦੇ ਮਰੀਜ਼ਾਂ ਦੀਆਂ ਲਾਸ਼ਾਂ ਲਿਜਾਇਆ ਜਾ ਰਹੀਆਂ ਸਨ।