Sat, Apr 20, 2024
Whatsapp

ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝ ਸਿੱਖਣ ਦੀ ਲੋੜ ਹੈ : WHO

Written by  Shanker Badra -- September 13th 2020 03:50 PM
ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝ ਸਿੱਖਣ ਦੀ ਲੋੜ ਹੈ : WHO

ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝ ਸਿੱਖਣ ਦੀ ਲੋੜ ਹੈ : WHO

ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝ ਸਿੱਖਣ ਦੀ ਲੋੜ ਹੈ : WHO:ਇਸਲਾਮਾਬਾਦ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਚੀਫ ਟ੍ਰੈਡੋਸ ਅਦਾਨੋਮ ਨੇ ਇੱਕ ਪ੍ਰੈਸ ਬਿਆਨ ਦੌਰਾਨ ਪਾਕਿਸਤਾਨ ਸਰਕਾਰ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੋਂ ਦੁਨੀਆਂ ਨੂੰ ਸਿੱਖਣ ਦੀ ਲੋੜ ਹੈ। [caption id="attachment_430515" align="aligncenter" width="300"] ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝਸਿੱਖਣ ਦੀ ਲੋੜ ਹੈ : WHO[/caption] ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਪਾਕਿਸਤਾਨ ਨੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਪਿਛਲੇ ਕਈ ਸਾਲਾਂ ਤੋਂ ਪੋਲੀਓ ਲਈ ਬਣੇ ਬੁਨਿਆਦੀ ਢਾਂਚੇ ਦਾ ਸਹਾਰਾ ਲਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਦੇਸ਼ ਦੇ ਕਮਿਊਨਿਟੀ ਸਿਹਤ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ। ਇਨਾਂ ਵਰਕਰਾਂ ਨੂੰ ਬੱਚਿਆਂ ਨੂੰ ਘਰ-ਘਰ ਪੋਲੀਓ ਦੇ ਟੀਕੇ ਲਗਾਉਣ ਦੀ ਸਿਖਲਾਈ ਦਿੱਤੀ ਗਈ ਸੀ, ਪਰ ਹੁਣ ਇਨਾਂ ਦੀ ਮਦਦ ਕੋਰੋਨਾ ਖਿਲਾਫ ਜੰਗ ਵਿਚ ਲਈ ਗਈ। [caption id="attachment_430513" align="aligncenter" width="300"] ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੂਜੇ ਮੁਲਕਾਂ ਨੂੰ ਪਾਕਿਸਤਾਨ ਤੋਂ ਕੁਝਸਿੱਖਣ ਦੀ ਲੋੜ ਹੈ : WHO[/caption] ਉਨਾਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਪੋਲੀਓ ਵਰਕਰਾਂ ਦੀ ਵਰਤੋਂ ਨਿਗਰਾਨੀ, ਸੰਪਰਕ ਟਰੇਸਿੰਗ ਅਤੇ ਦੇਖਭਾਲ ਲਈ ਕੀਤੀ। ਇਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਥਾਈਲੈਂਡ, ਕੰਬੋਡੀਆ, ਜਾਪਾਨ, ਨਿਊਜ਼ੀਲੈਂਡ, ਕੋਰੀਆ, ਰਵਾਂਡਾ, ਸੇਨੇਗਲ, ਇਟਲੀ, ਸਪੇਨ ਅਤੇ ਵੀਅਤਨਾਮ ਨੇ ਵੀ ਕੋਰੋਨਾ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੇ ਇਸ ਬਿਆਨ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਹਤ ਮਾਮਲਿਆਂ ਦੇ ਸਾਬਕਾ ਵਿਸ਼ੇਸ਼ ਸਹਾਇਕ ਡਾ: ਜ਼ਫਰ ਮਿਰਜ਼ਾ ਨੇ ਕਿਹਾ ਕਿ ਉਨਾਂ ਨੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਆਲਮੀ ਪੱਧਰ 'ਤੇ ਮਾਨਤਾ ਦਿੱਤੀ ਹੈ। ਮਿਰਜ਼ਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਪਾਕਿਸਤਾਨ ਨੂੰ ਸੱਤ ਦੇਸ਼ਾਂ ਵਿੱਚ ਸ਼ਾਮਲ ਕੀਤਾ ਹੈ, ਜਿਨਾਂ ਦੇਸ਼ਾਂ ਤੋਂ ਸਿੱਖਣਾ ਹੈ ਕਿ ਭਵਿੱਖ ਦੀਆਂ ਮਹਾਂਮਾਰੀਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ। -PTCNews


Top News view more...

Latest News view more...