ਮੁੱਖ ਖਬਰਾਂ

ਦਿੱਲੀ 'ਚ ਕੋਰੋਨਾ ਕਾਰਨ ਵਿਗੜਦੇ ਹਲਾਤਾਂ ਤਹਿਤ ਅਰਵਿੰਦ ਕੇਜਰੀਵਾਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ

By Jagroop Kaur -- April 18, 2021 3:36 pm -- Updated:April 18, 2021 3:37 pm

ਦਿੱਲੀ 'ਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ। ਰਾਤ ਦੇ ਕਰੀਬ 9 ਵਜੇ ਜਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਪਿਛਲੇ 24 ਘੰਟਿਆਂ 'ਚ 17,282 ਲੋਕ ਇਨਫੈਕਟਡ ਹੋਏ ਹਨ। ਇਹ ਸੰਖਿਆਂ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਕ ਦਿਨ 'ਚ ਹੋਇਆ ਵਾਧਾ ਹੈ।  ਸਿਹਤ ਵਿਭਾਗ ਦੇ ਮੁਤਾਬਕ 24 ਘੰਟੇ 'ਚ 104 ਮਰੀਜ਼ਾਂ ਦੀ ਮੌਤ ਹੋਈ ਹੈ।

Delhi Coronavirus Updates: Delhi CM Arvind Kejriwal wrote to PM Narendra Modi on the Covid-19 situation in the national capital.

Also Read | Weekend Curfew in Delhi: Police issues warning for violators

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕੌਮੀ ਰਾਜਧਾਨੀ ਵਿਚ ਮੌਜੂਦਾ ਕੋਵਿਡ -19 ਸਥਿਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪੱਤਰ ਵਿਚ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ -19 ਸਥਿਤੀ ਬਹੁਤ ਗੰਭੀਰ ਹੈ ਅਤੇ ਉਸਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਕਸੀਜਨ ਦੀ ਤੁਰੰਤ ਸਪਲਾਈ ਕਰਨ ਅਤੇ Covid ਤੋਂ ਪੀੜਤ ਮਰੀਜ਼ਾਂ ਲਈ ਕੇਂਦਰ ਸਰਕਾਰ ਦੇ 10,000 ਬਿਸਤਰਿਆਂ ਵਿਚੋਂ 7,000 ਬਿਸਤਰੇ ਦੀ ਰਿਜ਼ਰਵੇਸ਼ਨ ਦੀ ਅਪੀਲ ਕੀਤੀ।

ਸੰਕਟ ਨਾਲ ਨਜਿੱਠਣ ਲਈ. ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਕੇਂਦਰ ਦੇ ਪਾਸਿਓਂ ਦਿੱਲੀ ਦੇ ਮਰੀਜ਼ਾਂ ਲਈ ਸਿਰਫ 1,800 ਬਿਸਤਰੇ ਰਾਖਵੇਂ ਕੀਤੇ ਗਏ ਹਨ।ਉਸਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਉਪਰੋਕਤ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਦਿੱਤੀ ਗਈ ਹੈ।Delhi Coronavirus Updates: Delhi CM Arvind Kejriwal wrote to PM Narendra Modi on the Covid-19 situation in the national capital.ਮੰਗਲਵਾਰ 13,468 ਨਵੇਂ ਮਾਮਲੇ ਆਏ ਸਨ ਤੇ 81 ਮਰੀਜ਼ਾਂ ਦੀ ਮੌਤ ਹੋ ਗਈ ਸੀ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੀ ਚੌਥੀ ਵੇਵ ਹੈ। ਕੋਰੋਨਾ ਦੀ ਰਫਤਾਰ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕ ਕੋਵਿਡ ਗਾਈਡਲਾਈਨਜ਼ ਫੌਲੋ ਕਰਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਬੈਠਕ ਬੁਲਾਈ ਹੈ।

ਮੁੱਖ ਮੰਤਰੀ ਦਫਤਰ ਨੇ ਟਵੀਟ ਕਰਕੇ ਕਿਹਾ, 'ਦਿੱਲੀ 'ਚ ਵਧਦੇ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਮੁੱਖ ਮੰਤਰੀ ਕੱਲ੍ਹ ਸਵੇਰੇ 11 ਵਜੇ ਉਪਰਾਜਪਾਲ ਨਾਲ ਸਮੀਖਿਆ ਬੈਠਕ ਤਹਿਤ ਚਰਚਾ ਕਰਨਗੇ। 12 ਵਜੇ ਸਿਹਤ ਮੰਤਰੀ, ਮੁੱਖ ਸਕੱਤਰ ਤੇ ਸੀਨੀਅਰ ਅਧਿਕਾਰੀਆਂ ਨਾਲ ਵੀ ਕੋਰੋਨਾ ਦੀ ਸਥਿਤੀ 'ਤੇ ਬੈਠਕ ਹੋਵੇਗੀ। ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਲਗਾਤਾਰ ਵਾਧੇ ਦੇ ਵਿਚ ਵੈਂਟੀਲੇਟਰ ਸਮੇਤ ਕੋਵਿਡ-19 ਆਈਸੀਯੂ ਬਿਸਤਰਿਆਂ ਦੀ ਸੁਵਿਧਾ ਵਾਲੇ 94 'ਚੋਂ 69 ਹਸਪਤਾਲਾਂ 'ਚ ਇਸ ਤਰ੍ਹਾਂ ਦੇ ਸਾਰੇ ਬਿਸਤਰੇ ਭਰ ਗਏ ਹਨ। ਸਿਰਫ 79 ਬਿਸਤਰੇ ਖਾਲੀ ਹਨ। ਇਕ ਅਧਿਕਾਰਤ ਐਪ 'ਚ ਦਿੱਤੇ ਗਏ ਅੰਕੜਿਆਂ 'ਚ ਬੁੱਧਵਾਰ ਇਹ ਜਾਣਕਾਰੀ ਦਿੱਤੀ ਗਈ।

Click here to follow PTC News on Twitter

  • Share