Fri, Apr 19, 2024
Whatsapp

#COVID19: ਅਮਰੀਕਾ ਵਿਚ ਪੰਜਾਬ ਦੇ 2 ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ

Written by  Shanker Badra -- April 03rd 2020 12:13 PM
#COVID19: ਅਮਰੀਕਾ ਵਿਚ ਪੰਜਾਬ ਦੇ 2 ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ

#COVID19: ਅਮਰੀਕਾ ਵਿਚ ਪੰਜਾਬ ਦੇ 2 ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ

#COVID19: ਅਮਰੀਕਾ ਵਿਚ ਪੰਜਾਬ ਦੇ 2 ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ:ਟਾਂਡਾ ਉੜਮੁੜ : ਬਲਾਕ ਟਾਂਡਾ ਦੇ ਪਿੰਡ ਗਿਲਜੀਆਂ ਦੇ ਦੋ ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਅਮਰੀਕਾ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਵਿਅਕਤੀਆਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਕਰਮ ਸਿੰਘ ਅਤੇ ਮਨਜੀਤ ਸਿੰਘ ਖਾਲਸਾ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਟੈਕਸੀ ਚਾਲਕ ਬਲਕਾਰ ਸਿੰਘ ਬੀਤੇ ਦਿਨ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਕੈਂਸਰ ਦੀ ਬਿਮਾਰੀ ਨਾਲ ਪੀੜਤ ਮਨਜੀਤ ਸਿੰਘ ਖਾਲਸਾ ਨੂੰ ਜਦੋਂ ਕੁਝ ਦਿਨ ਪਹਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਉਸ 'ਚ ਵਾਇਰਸ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਸ ਦੁਖਭਰੀ ਖ਼ਬਰ ਨਾਲ ਪਿੰਡ ਗਿਲਜੀਆਂ 'ਚ ਦੁੱਖ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਪਿੰਡ ਗਿਲਜੀਆਂ ਦੇ ਹਰੇਕ ਘਰ 'ਚੋਂ ਇਕ ਤੇ ਇਸ ਤੋਂ ਜਿਆਦਾ ਮੈਂਬਰ ਵਿਦੇਸ਼ਾਂ 'ਚ ਹਨ ਅਤੇ ਇਨ੍ਹਾਂ 'ਚੋਂ ਸੈਂਕੜੇ ਲੋਕ ਅਮਰੀਕਾ 'ਚ ਸੈਟਲ ਹਨ। -PTCNews


Top News view more...

Latest News view more...