Tue, Apr 16, 2024
Whatsapp

#Coronavirus: ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਕੋਰੋਨਾ ਨਾਲ ਮੌਤ, ਅੱਜ ਸਵੇਰੇ -ਸਵੇਰੇ ਮਿਲੇ 7 ਨਵੇਂ ਮਰੀਜ਼

Written by  Shanker Badra -- April 06th 2020 11:32 AM -- Updated: April 06th 2020 01:46 PM
#Coronavirus: ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਕੋਰੋਨਾ ਨਾਲ ਮੌਤ, ਅੱਜ ਸਵੇਰੇ -ਸਵੇਰੇ ਮਿਲੇ 7 ਨਵੇਂ ਮਰੀਜ਼

#Coronavirus: ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਕੋਰੋਨਾ ਨਾਲ ਮੌਤ, ਅੱਜ ਸਵੇਰੇ -ਸਵੇਰੇ ਮਿਲੇ 7 ਨਵੇਂ ਮਰੀਜ਼

#Coronavirus: ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਕੋਰੋਨਾ ਨਾਲ ਮੌਤ, ਅੱਜ ਸਵੇਰੇ -ਸਵੇਰੇ ਮਿਲੇ 7 ਨਵੇਂ ਮਰੀਜ਼:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਹੁਣ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 75 ਹੋ ਗਈ ਹੈ ਅਤੇ 8 ਮੌਤਾਂ ਹੋ ਚੁੱਕੀਆਂ ਹਨ। ਅੱਜ ਸਵੇਰੇ -ਸਵੇਰੇ ਰੋਪੜ ਦੇ ਪਿੰਡ ਚਤਾਮਲੀ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ 54 ਸਾਲਾ ਪਤਨੀ ਅਤੇ 14 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਨੇ ਕੀਤੀ। ਇਸ ਦੇ ਨਾਲ ਹੀ ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਨਾਲ ਪੀੜਤ 17 ਸਾਲਾ ਨੌਜਵਾਨ ਤਬਲੀਗ਼ੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਜੋ ਕਿ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਂ ਦਾ ਰਹਿਣ ਵਾਲਾ ਹੈ। ਪੀੜਤ ਨੌਜਵਾਨ ਕਪੂਰਥਲਾ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤਬਲੀਗ਼ੀ ਜਮਾਤ ਨਾਲ ਸਬੰਧਿਤ 22 ਲੋਕਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚ ਇੱਕ ਦੀ ਰਿਪੋਰਟ ਪਾਜ਼ੀਟਿਵ ਅਤੇ 21 ਦੀ ਰਿਪੋਰਟ ਨੈਗੇਟਿਵ ਆਈ ਹੈ। ਅੰਮ੍ਰਿਤਸਰ ਵਿੱਚ ਅੱਜ ਸਵੇਰੇ ਕੋਰੋਨਾ ਪੀੜਤਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਮੌਤ ਹੋ ਗਈ ਹੈ। ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ 'ਚ ਜੇਰੇ ਇਲਾਜ ਸਨ। ਇਸ ਸਬੰਧੀਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਕਤ ਵਿਅਕਤੀ ਕੁੱਝ ਸਮਾਂ ਪਹਿਲਾ ਜ਼ੁਕਾਮ ਖੰਘ ਤੋਂ ਪੀੜਤ ਗੁਰੂ ਨਾਨਕ ਦੇਵ ਹਸਪਤਾਲ ਆਇਆ ਸੀ, ਜਿਸ ਦਾ ਕੋਰੋਨਾ ਟੈਸਟ ਨੈਗੇਟਿਵ ਪਾਇਆ ਗਿਆ ਸੀ। ਜਿਸ ਤੋਂ ਬਾਅਦ ਫੋਰਟਿਸ ਹਸਪਤਾਲ ਵਿੱਚ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਫਤਿਹਗੜ੍ਹ ਸਾਹਿਬ ’ਚ ਕੋਰੋਨਾ ਵਾਇਰਸ ਦੇ 2 ਲੋਕਾਂ ਦੀ ਰਿਪੋਰਟਪਾਜ਼ੀਟਿਵ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ੀਟਿਵ ਦੋਵੇਂ ਸ਼ਖਸ ਦਿੱਲੀ ਦੇ ਤਬਲੀਗੀ ਤੋਂ ਵਾਪਸ ਆਏ ਸਨ, ਜਿਸ ਕਾਰਨ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਫਤਿਹਗੜ੍ਹ ਸਾਹਿਬ ’ਚ ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ, ਉਹ ਦੋਵੇਂ ਔਰਤਾਂ ਹਨ, ਜੋ ਔਰਗਾਬਾਦ ਜਮਾਤ ਤੋਂ ਹੋ ਕੇ ਆਈਆ ਸਨ। ਉਕਤ ਦੋਵੇਂ ਔਰਤਾਂ ਬੱਸੀ ਪਠਾਣਾ ਵਿਧਾਨ ਸਭਾ ਹਲਕਾ ਦੀ ਖਮਾਣੋਂ ਤਹਿਸੀਲ ਨਾਲ ਸਬੰਧਿਤ ਹਨ। ਇਸ ਦੇ ਇਲਾਵਾ ਮੁਹਾਲੀ ਦੇ ਸੈਕਟਰ- 68 ਵਿਖੇ ਕੋਰੋਨਾ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਦਿੱਲੀ ਵਿਖੇ ਤਬਲੀਗ਼ੀ ਜਮਾਤ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਇਸ ਮਰੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਐੱਸ.ਏ.ਐੱਸ ਨਗਰ ਅੰਦਰ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 75 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -16 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -9 , ਲੁਧਿਆਣਾ -5 , ਮਾਨਸਾ -3 , ਰੋਪੜ -3 ,  ਫਰੀਦਕੋਟ-1, ਪਠਾਨਕੋਟ- 1 ,ਬਰਨਾਲਾ -1 ,ਕਪੂਰਥਲਾ -1 ,ਫਤਿਹਗੜ੍ਹ ਸਾਹਿਬ -2 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ। -PTCNews


Top News view more...

Latest News view more...