#Coronavirus: ਪਠਾਨਕੋਟ ‘ਚ ਕੋਰੋਨਾ ਦੀ ਲਪੇਟ ‘ਚ ਆਇਆ ਮ੍ਰਿਤਕ ਔਰਤ ਦਾ ਪਤੀ, ਪੰਜਾਬ ‘ਚ 92 ਦੇ ਕਰੀਬ ਪਹੁੰਚੀ ਗਿਣਤੀ

#COVID19 : Husband of coronavirus-positive wife in Pathankot tests positive
#Coronavirus: ਪਠਾਨਕੋਟ 'ਚ ਕੋਰੋਨਾ ਦੀ ਲਪੇਟ 'ਚ ਆਇਆ ਮ੍ਰਿਤਕ ਔਰਤ ਦਾ ਪਤੀ, ਪੰਜਾਬ 'ਚ 92 ਦੇ ਕਰੀਬ ਪਹੁੰਚੀ ਗਿਣਤੀ 

#Coronavirus: ਪਠਾਨਕੋਟ ‘ਚ ਕੋਰੋਨਾ ਦੀ ਲਪੇਟ ‘ਚ ਆਇਆ ਮ੍ਰਿਤਕ ਔਰਤ ਦਾ ਪਤੀ, ਪੰਜਾਬ ‘ਚ 92 ਦੇ ਕਰੀਬ ਪਹੁੰਚੀ ਗਿਣਤੀ:ਪਠਾਨਕੋਟ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਹਾਹਾਕਾਰ ਮਚਾ ਦਿੱਤੀ ਹੈ। ਮੋਹਾਲੀ ਜ਼ਿਲ੍ਹਾ ਪੰਜਾਬ ‘ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਿਲ੍ਹੇ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਪਠਾਨਕੋਟ ‘ਚ ਅੱਜ ਇੱਕ ਹੋਰ ਕੋਰੋਨਾ ਨਾਲ ਪੀੜਤ ਮਰੀਜ਼ ਮਿਲਿਆ ਹੈ ,ਜੋ ਕੋਰੋਨਾ ਨਾਲ ਮ੍ਰਿਤਕ ਔਰਤ ਦਾ ਪਤੀ ਹੈ।

ਪਠਾਨਕੋਟ ਵਿੱਚ ਪਿਛਲੇ ਦਿਨੀਂ ਸਭ ਤੋਂ ਪਹਿਲੀ ਮਹਿਲਾ ਰਾਜ ਰਾਣੀ ਜੋ ਕਿ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਹੈ। ਉਸ ਮਹਿਲਾ ਦੇ ਸੰਪਰਕ ‘ਚ ਆਉਣ ਵਾਲੇ ਹਰ ਇਕ ਵਿਅਕਤੀ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ 12 ਮੈਂਬਰਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ‘ਚੋਂ 11 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਸ ਦੇ ਪਤੀ ਪ੍ਰੇਮ ਪਾਲ ਮਹਾਜਨ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 92 ਦੇ ਕਰੀਬ ਪਾਜ਼ੀਟਿਵ ਮਾਮਲੇ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ – 26 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -11 , ਲੁਧਿਆਣਾ -6 , ਮਾਨਸਾ -5 , ਰੋਪੜ -3 , ਫਰੀਦਕੋਟ-1, ਪਠਾਨਕੋਟ- 2 , ਫਤਿਹਗੜ੍ਹ ਸਾਹਿਬ -2, ਮੋਗਾ -1 ਬਰਨਾਲਾ -1 , ਕਪੂਰਥਲਾ -1, ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 4 ਮਰੀਜ਼ ਠੀਕ ਹੋ ਚੁੱਕੇ ਹਨ।
-PTCNews