Advertisment

ਹੁਣੇ ਹੁਣੇ ਆਈ ਤਾਜ਼ਾ ਵੱਡੀ ਖ਼ਬਰ: 14 ਅਪ੍ਰੈਲ ਤੋਂ ਵੀ ਅੱਗੇ ਵੱਧ ਸਕਦਾ ਲਾਕਡਾਊਨ, ਕੇਂਦਰ ਸਰਕਾਰ ਕਰ ਰਹੀ ਹੈ ਤਿਆਰੀ

author-image
Shanker Badra
Updated On
New Update
ਹੁਣੇ ਹੁਣੇ ਆਈ ਤਾਜ਼ਾ ਵੱਡੀ ਖ਼ਬਰ: 14 ਅਪ੍ਰੈਲ ਤੋਂ ਵੀ ਅੱਗੇ ਵੱਧ ਸਕਦਾ ਲਾਕਡਾਊਨ, ਕੇਂਦਰ ਸਰਕਾਰ ਕਰ ਰਹੀ ਹੈ ਤਿਆਰੀ
Advertisment
ਹੁਣੇ ਹੁਣੇ ਆਈ ਤਾਜ਼ਾ ਵੱਡੀ ਖ਼ਬਰ: 14 ਅਪ੍ਰੈਲ ਤੋਂ ਵੀ ਅੱਗੇ ਵੱਧ ਸਕਦਾ ਲਾਕਡਾਊਨ, ਕੇਂਦਰ ਸਰਕਾਰ ਕਰ ਰਹੀ ਹੈ ਤਿਆਰੀ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੁਨੀਆ ਭਰ ਵਿਚ ਪੈਰ ਪਸਾਰਦਾ ਜਾ ਰਿਹਾ ਹੈ।ਇੱਕ ਪਾਸੇ ਕੋਰੋਨਾ ਵਿਰੁੱਧ ਦੇਸ਼ ਵਿਚ ਲਾਗੂ ਲਾਕਡਾਊਨ ਅਪਣੇ ਆਖਰੀ ਪੜ੍ਹਾਅ ਵੱਲ ਵਧ ਰਿਹਾ ਹੈ ਅਤੇ ਦੂਜੇ ਪਾਸੇ ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਹੁਣ ਸਭ ਤੋਂ ਵੱਡੀ ਚਿੰਤਾ ਜਿੱਥੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣਾ ਹੈ,ਉੱਥੇ ਹੀ ਇਹ ਸਵਾਲ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਹੈ ਕਿ ਆਖ਼ਰਕਾਰ 14 ਅਪ੍ਰੈਲ ਨੂੰ ਲਾਕਡਾਊਨ ਦਾ ਪੀਰੀਅਡ ਪੂਰਾ ਹੋਣ ਤੋਂ ਬਾਅਦ ਕੀ ਹੋਵੇਗਾ। ਕੇਂਦਰ ਸਰਕਾਰ ਅਜਿਹੇ ਸਮੇਂ ਵਿਚ ਤਾਲਾਬੰਦੀ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਸੂਤਰਾਂ ਮੁਤਾਬਕ ਖ਼ਬਰ ਮਿਲੀ ਹੈ ਕਿ ਪੂਰੇ ਦੇਸ਼ ਵਿੱਚ ਲਾਗੂ ਲਾਕਡਾਊਨ ਹੁਣ 14 ਅਪ੍ਰੈਲ ਤੋਂ ਅੱਗੇ ਵੀ ਵੱਧ ਸਕਦਾ ਹੈ। ਸਰਕਾਰੀ ਸੂਤਰਾਂ ਅਨੁਸਾਰ ਲਾਕਡਾਊਨ ਵਧਾਉਣ 'ਤੇ ਕੇਂਦਰ ਸਰਕਾਰਗੰਭੀਰਤਾ ਨਾਲ ਵਿਚਾਰਕਰ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਮਾਹਿਰਾਂ ਅਤੇ ਕਈ ਸੂਬਾ ਸਰਕਾਰਾਂ ਨੇ ਲਾਕਡਾਊਨ ਵਧਾਉਣ ਲਈ ਕੇਂਦਰ ਸਰਕਾਰ ਨੂੰ ਸੁਝਾਅਦਿੱਤਾ ਹੈ। ਇਹ ਖ਼ਬਰ ਏਜੰਸੀ ਏ.ਐੱਨ.ਆਈ.ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਦੱਸ ਦੇਈਏ ਕਿਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਦੁਨੀਆ ਭਰ ਦੇ ਕਈ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਜਿਸ ਤੋਂ ਬਾਅਦ ਹੁਣ ਇਸਦਾ ਪੂਰਾ ਅਸਰ ਦੇਸ਼ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ। ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 4421 ਹੋ ਗਈ ਹੈ, ਜਦਕਿ ਹੁਣ ਤੱਕ 114 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 354 ਮਾਮਲੇ ਸਾਹਮਣੇ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋ ਗਈ ਹੈ। -PTCNews-
coronavirus lockdown-in-india
Advertisment

Stay updated with the latest news headlines.

Follow us:
Advertisment