#Coronavirus : ਮੋਗਾ ‘ਚ ਮਿਲਿਆ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼, ਪੰਜਾਬ ‘ਚ 90 ਦੇ ਕਰੀਬ ਪਹੁੰਚੀ ਗਿਣਤੀ 

#COVID19 : Moga reports a positive case of coronavirus
#Coronavirus : ਮੋਗਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼, ਪੰਜਾਬ 'ਚ 90 ਦੇ ਕਰੀਬ ਪਹੁੰਚੀ ਗਿਣਤੀ 

#Coronavirus : ਮੋਗਾ ‘ਚ ਮਿਲਿਆ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਮਰੀਜ਼, ਪੰਜਾਬ ‘ਚ 90 ਦੇ ਕਰੀਬ ਪਹੁੰਚੀ ਗਿਣਤੀ:ਮੋਗਾ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਹਾਹਾਕਾਰ ਮਚਾ ਦਿੱਤੀ ਹੈ। ਮੋਹਾਲੀ ਜ਼ਿਲ੍ਹਾ ਪੰਜਾਬ ‘ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਿਲ੍ਹੇ ‘ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ।  ਕੋਰੋਨਾ ਵਾਇਰਸ ਨੇ ਹੁਣ ਮੋਗਾ ਦੇ ਵਿੱਚ ਵੀ ਦਸਤਕ ਦਿੱਤੀ ਹੈ। ਓਥੇ ਕੋਰੋਨਾ ਵਾਇਰਸ ਤੋਂ ਪੀੜਤ ਇਕ 22 ਸਾਲਾ ਮਰੀਜ਼ ਮੁਹੰਮਦ ਅਜ਼ਹਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਮੋਗਾ ਦੀ ਤਹਿਸੀਲ ਵਾਹਗਾ ਪੁਰਾਣਾ ਅਧੀਨ ਪੈਂਦੇ ਪਿੰਡ ਚੀਦਾ ਦੀ ਮਸਜਿਦ ‘ਚੋਂ ਦੁਬਈ ਤੋਂ ਆਏ ਹੋਏ 13 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਮੋਗਾ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ,ਜਿਨ੍ਹਾਂ ‘ਚੋਂ ਇਕ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਮੋਗਾ ਡਾ. ਆਦੇਸ਼ ਕੰਗ ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਫਿਲਹਾਲ 13 ਵਿੱਚੋਂ 8 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 4 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਓਧਰ ਦੂਜੇ ਪਾਸੇ ਮੋਹਾਲੀ ਜ਼ਿਲ੍ਹੇ ‘ਚ ਅੱਜ ਸਵੇਰੇ ਹੀ ਡੇਰਾ ਬੱਸੀ ਦੇ ਨੇੜਲੇ ਪਿੰਡ ਜਵਾਰਪੁਰ ‘ਚ 7 ਨਵੇਂ ਕੇਸ ਸਾਹਮਣੇ ਆਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 90 ਦੇ ਕਰੀਬ ਪਾਜ਼ੀਟਿਵ ਮਾਮਲੇ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -26 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -9 , ਲੁਧਿਆਣਾ -6 , ਮਾਨਸਾ -5 , ਰੋਪੜ -3 , ਫਰੀਦਕੋਟ-1, ਪਠਾਨਕੋਟ- 2 ,ਫਤਿਹਗੜ੍ਹ ਸਾਹਿਬ -2, ਮੋਗਾ -1 ਬਰਨਾਲਾ -1 , ਕਪੂਰਥਲਾ -1, ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 4 ਮਰੀਜ਼ ਠੀਕ ਹੋ ਚੁੱਕੇ ਹਨ।
-PTCNews