ਹੁਣੇ -ਹੁਣੇ ਕੋਰੋਨਾ ਨੂੰ ਲੈ ਕੇ ਪੰਜਾਬ ਲਈ ਆਈ ਵੱਡੀ ਰਾਹਤ ਦੀ ਖ਼ਬਰ, ਪੜ੍ਹੋ ਪੂਰੀ ਖ਼ਬਰ

By Shanker Badra - April 01, 2020 8:04 pm

ਹੁਣੇ -ਹੁਣੇ ਕੋਰੋਨਾ ਨੂੰ ਲੈ ਕੇ ਪੰਜਾਬ ਲਈ ਆਈ ਵੱਡੀ ਰਾਹਤ ਦੀ ਖ਼ਬਰ, ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਸਮੁੱਚੀ ਦੁਨੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਪੰਜਾਬ ਵਿੱਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 46 ਹੋ ਗਈ ਹੈ ਅਤੇ 4 ਮੌਤਾਂ ਹੋਣ ਤੋਂ ਬਾਅਦ ਬਾਕੀ 41 ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ 65 ਟੈਸਟ ਰਿਪੋਰਟਾਂ ਦੀ ਉਡੀਕਕੀਤੀ ਜਾ ਰਹੀ ਹੈ। ਜਿੱਥੇ ਦੁਨੀਆ ਦੇ ਹਰ ਕੋਨੇ ਵਿਚੋਂ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਓਥੇ ਹੀ ਅੱਜ ਪੰਜਾਬ ਦੇ ਲੋਕਾਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਆਈ ਹੈ।

ਜਲੰਧਰ ਦੇ ਵਿੱਚ ਸਿਹਤ ਵਿਭਾਗ ਦੇ ਵੱਲ਼ੋਂ 117 ਸ਼ੱਕੀ ਲੋਕਾਂ ਦੇ ਸੈਪਲ਼ ਟੈਸਟ ਦੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 113 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਇਨ੍ਹਾਂ ਵਿਚੋਂ ਚਾਰ ਵਿਅਕਤੀਆਂ ਦੀ ਰਿਪੋਰਟ ਪਹਿਲਾਂ ਹੀ ਪੋਜ਼ਟਿਵ ਆ ਚੁੱਕੀ ਸੀ। ਇਨ੍ਹਾਂ ਸੱਕੀ ਮਰੀਜ਼ਾਂ ਨੂੰ ਹਸਪਤਾਲ 'ਚੋਂ ਹੁਣ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਹੁਣ ਹਸਪਤਾਲ ਵਿਚ ਕੇਵਲ ਉਨ੍ਹਾਂ ਪਾਜ਼ੀਟਿਵ ਚਾਰ ਮਰੀਜ਼ਾਂ ਨੂੰ ਹੀ ਰੱਖਿਆ ਗਿਆ ਹੈ,ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ।

ਫਰੀਦਕੋਟ ਦੇ ਲੋਕਾਂ ਲਈ ਵੀ ਰਾਹਤ ਦੀ ਖ਼ਬਰਆਈ ਹੈ। ਜਿੱਥੇ ਹੁਣ ਤੱਕ ਦੇ ਸ਼ੱਕੀ 25 ਮਰੀਜਾਂ ਦੇ ਲਏ ਗਏ ਸੈਪਲਾਂ ਵਿਚੋਂ ਸਭ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 1 ਕੋਰੋਨਾ ਸ਼ੱਕੀ ਮਰੀਜ ਦੀ ਪੈਂਡਿਗ ਟੈਸਟ ਰਿਪੋਰਟ ਵੀ ਨੈਗਟਿਵ ਆਈ ਹੈ। ਇਸੇ ਤਰ੍ਹਾਂ ਮਲੋਟ ਵਿੱਚ ਤਿੰਨ ਵਿਅਕਤੀਆਂ ਦੇ ਕੋਰੋਨਾ ਟੈਸਟ ਭੇਜੇ ਗਏ ਸੀ, ਜਿਨ੍ਹਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ, ਜਿਨ੍ਹਾਂ ਨੂੰ ਐਸੋਸੀਏਸ਼ਨ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਇਲਾਵਾ ਰੋਪੜ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀਆਂ ਦੀਆਂ ਅੱਜ ਤੱਕ ਸਾਰੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ। ਓਥੇ 19 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।

ਪਟਿਆਲਾ ਵਿਖੇ ਵੀ10 ਵਿਅਕਤੀਆਂ ਦੀ ਕੋਰੋਨਾਰਿਪੋਰਟ ਜਾਂਚ ਲਈ ਭੇਜੀ ਗਈ ਸੀ, ਜੋ ਸਾਰੀਆਂ ਰਿਪੋਰਟਾਂ ਨੈਗਟਿਵ ਆਈਆ ਹਨ। ਨੂਰਪੁਰ ਬੇਦੀ ਬਲਾਕ ਦੇ ਪਿੰਡ ਔਲਖ ਦੇ ਇੱਕ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਹ ਸ਼ੱਕੀ ਮਰੀਜ਼ ਬੀਤੇ ਦਿਨੀਂ ਦਿੱਲੀ ਤੋਂ ਆਪਣੀ ਕਾਰ ਵਿੱਚ ਗੁਰਪ੍ਰੀਤ ਸਿੰਘ ਨੂੰ ਲੈ ਕੇ ਪਟਿਆਲੇ ਗਿਆ ਸੀ,ਜਿਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 46 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਨਵਾਂਸ਼ਹਿਰ -19, ਮੋਹਾਲੀ -10, ਹੁਸ਼ਿਆਰਪੁਰ -6, ਜਲੰਧਰ - 5, ਅੰਮ੍ਰਿਤਸਰ -2 ,ਲੁਧਿਆਣਾ -3 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ 'ਚ 4 ਮੌਤਾਂ ਹੋ ਚੁੱਕੀਆਂ ਹਨ।
-PTCNews

adv-img
adv-img