#COVID19:ਕਨਿਕਾ ਕਪੂਰ ਦੀ ਹਾਲਤ ‘ਚ ਨਹੀਂ ਹੋ ਰਿਹੈ ਸੁਧਾਰ, ਪੰਜਵੀਂ ਰਿਪੋਰਟ ਵੀ ਆਈ ਪਾਜ਼ੀਟਿਵ

Covid19-singer-kanika-kapoor-tests-positive-for-5th-time
#COVID19: ਕਨਿਕਾ ਕਪੂਰ ਦੀ ਹਾਲਤ 'ਚ ਨਹੀਂ ਹੋ ਰਿਹੈ ਸੁਧਾਰ, ਪੰਜਵੀਂ ਰਿਪੋਰਟ ਵੀ ਆਈ ਪਾਜ਼ੀਟਿਵ

#COVID19:ਕਨਿਕਾ ਕਪੂਰ ਦੀ ਹਾਲਤ ‘ਚ ਨਹੀਂ ਹੋ ਰਿਹੈ ਸੁਧਾਰ, ਪੰਜਵੀਂ ਰਿਪੋਰਟ ਵੀ ਆਈ ਪਾਜ਼ੀਟਿਵ:ਨਵੀਂ ਦਿੱਲੀ:  ਬਾਲੀਵੁੱਡ ਗਾਇਕਾ ਕਨਿਕਾ ਕਪੂਰ ਬਾਰੇ ਇੱਕ ਵੱਡੀ ਖਬਰ ਆਈ ਹੈ। ਹਾਲ ਹੀ ਵਿੱਚ ਉਸਦਾ ਪੰਜਵਾਂ ਮੈਡੀਕਲ ਟੈਸਟ ਹੋਇਆ ਹੈ,ਜੋ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ ਕਨਿਕਾ ਕਪੂਰ ਦਾ ਚੌਥਾ ਮੈਡੀਕਲ ਟੈਸਟ ਵੀ ਸਕਾਰਾਤਮਕ ਆਇਆ ਸੀ। ਕਨਿਕਾ ਕਪੂਰ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਸਜੀਪੀਜੀਆਈਐਮਐਸ) ‘ਚ ਦਾਖ਼ਲ ਹੈ।

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਕੋਰੋਨਾ ਵਾਇਰਸ ਦੀ ਜਾਂਚ ‘ਚ ਕਨਿਕਾ ਦੀ ਰਿਪੋਰਟ ਲਗਾਤਾਰ ਪੰਜਵੀਂ ਵਾਰ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਦੇ ਮਰੀਜ਼ ਦੇ ਹਰ 48 ਘੰਟੇ ‘ਚ ਸੈਂਪਲ ਟੈਸਟ ਕੀਤੇ ਜਾਂਦੇ ਹਨ। ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ 20 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

ਦੱਸ ਦੇਈਏ ਕਿ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਕੋਰੋਨਾ ਵਾਇਰਸ ਦੇ ਟੈਸਟ ਤੋਂ ਬਾਅਦ 20 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 9 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸੀ। ਇਸ ਤੋਂ ਬਾਅਦ ਉਸ ਨੇ ਕਾਨਪੁਰ ਅਤੇ ਲਖਨਊ ਦੀ ਯਾਤਰਾ ਵੀ ਕੀਤੀ ਅਤੇ ਇਸ ਦੌਰਾਨ ਉਸ ਨੂੰ ਖੰਘ ਤੇ ਬੁਖਾਰ ਸੀ।

ਕੋਵਿਡ-19 ਟੈਸਟ ਦੇ ਪਾਜੀਟਿਵ ਆਉਣ ਤੋਂ ਬਾਅਦ ਕਨਿਕਾ ਕਪੂਰ ਨੂੰ ਮੀਡੀਆ ਵੱਲੋਂ ਕਾਫ਼ੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਇਸ ਦੌਰਾਨ ਉਹ ਪਾਰਟੀਆਂ ਵਿੱਚ ਹਿੱਸਾ ਲੈਂਦੀ ਰਹੀ ਅਤੇ ਸੈਂਕੜੇ ਲੋਕਾਂ ਨੂੰ ਮਿਲੀ ਸੀ। ਹਾਲਾਂਕਿ ਉਸ ਦੇ ਸੰਪਰਕ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਨਹੀਂ ਹੋਇਆ। ਕਨਿਕਾ ਇਸ ਸਮੇਂ ਐਸਜੀਪੀਜੀਆਈਐਮਐਸ ‘ਚ ਦਾਖ਼ਲ ਹੈ।
-PTCNews