ਹੋਰ ਖਬਰਾਂ

ਨਮ ਅੱਖਾਂ ਨਾਲ ਦਿੱਤੀ ਮਾਤਾ ਲਖਵਿੰਦਰ ਕੌਰ ਨੂੰ ਅੰਤਿਮ ਵਿਦਾਈ, ਰੋਜੀ ਬਰਕੰਦੀ ਹੋਏ ਭਾਵੁਕ

By Jashan A -- August 12, 2021 7:43 pm -- Updated:August 12, 2021 7:45 pm

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੇ ਮਾਤਾ ਸਰਦਾਰਨੀ ਲਖਵਿੰਦਰ ਕੌਰ (76) ਸੁਪਤਨੀ ਮਨਜੀਤ ਸਿੰਘ ਬਰਕੰਦੀ ਦਾ ਅੱਜ ਦਿਹਾਂਤ ਹੋ ਗਿਆ। ਉਹ ਬੀਤੇ ਲੰਮੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਬਰਕੰਦੀ ਵਿਖੇ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਚ ਰਾਜਸੀ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਚ ਹਲਕਾ ਵਾਸੀਆਂ ਨੇ ਸ਼ਿਰਕਤ ਕੀਤੀ। ਉਹਨਾਂ ਦੀ ਚਿਖਾ ਨੂੰ ਅਗਨ ਭੇਟ ਉਹਨਾਂ ਦੇ ਬੇਟੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕੀਤੀ।

ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਬਣਨ ਤੋਂ ‘ਮੁਹੰਮਦ ਮੁਸਤਫ਼ਾ’ ਨੇ ਕੀਤਾ ਇਨਕਾਰ

ਸਿੱਖ ਰਹੁ ਰੀਤਾਂ ਅਨੁਸਾਰ ਪਹਿਲਾ ਬਰਕੰਦੀ ਨਿਵਾਸ ਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਿਆ ਅਤੇ ਫਿਰ ਸਮਸ਼ਾਨਘਾਟ ਵਿਚ ਅਰਦਾਸ ਉਪਰੰਤ ਚਿਖਾ ਨੂੰ ਅਗਨ ਭੇਟ ਕੀਤਾ ਗਿਆ। ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੇ ਬਰਕੰਦੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

-PTC News

  • Share