ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਅੱਜ ਜਨਮਦਿਨ, ਚਾਹੁਣ ਵਾਲੇ ਇੰਝ ਦੇ ਰਹੇ ਨੇ ਵਧਾਈਆਂ

ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਅੱਜ ਜਨਮਦਿਨ, ਚਾਹੁਣ ਵਾਲੇ ਇੰਝ ਦੇ ਰਹੇ ਨੇ ਵਧਾਈਆਂ,ਨਵੀਂ ਦਿੱਲੀ: ਕ੍ਰਿਕਟ ਜਗਤ ਦੇ ਭਗਵਾਨ ਅਖਵਾਏ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਸਚਿਨ ਦਾ ਜਨਮ ਮਹਾਰਾਸ਼ਟਰ ‘ਚ 24 ਅਪ੍ਰੈਲ 1973 ‘ਚ ਹੋਇਆ ਸੀ।ਇਸ 46 ਸਾਲਾ ਖਿਡਾਰੀ ਨੂੰ ਕ੍ਰਿਕਟ ਦੇ ਰੱਬ ਵਜੋਂ ਜਾਣਿਆ ਜਾਂਦਾ ਹੈ। ਆਪਣੇ ਕ੍ਰਿਕਟ ਕਰੀਅਰ ‘ਚ ਸਚਿਨ ਨੇ ਅਜਿਹੇ ਰਿਕਾਰਡ ਆਪਣੇ ਨਾਮ ਕੀਤੇ ਹਨ , ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲੱਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਂ ਦਰਜ ਨਾ ਹੋਵੇ।

ਹੋਰ ਪੜ੍ਹੋ:ਅਫਗਾਨਿਸਤਾਨ ਨੇ ਦੂਜੇ T20 ਮੈਚ ‘ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ

ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੇ ਜਨਮ ਦਿਨ ‘ਤੇ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਵਧਾਈਆਂ ਦੇ ਰਹੇ ਹਨ। ਵਨ ਡੇ ਇੰਟਰਨੈਸ਼ਨਲ ਕ੍ਰਿਕਟ ‘ਚ ਸਚਿਨ ਦੇ ਨਾਂ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਨੇੜੇ ਵੀ ਨਹੀਂ ਹੈ। ਸਚਿਨ ਵਨ ਡੇ ਕ੍ਰਿਕਟ ‘ਚ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਕ੍ਰਿਕਟ ‘ਚ ਉਨ੍ਹਾਂ ਦੇ ਨਾਮ 2016 ਚੌਕੇ ਦਰਜ ਹਨ।

ਜੇ ਗੱਲ ਕੀਤੀ ਜਾਵੇ ਟੈਸਟ ਕ੍ਰਿਕਟ ਦੀ ਤਾਂ ਉਹ 200 ਟੈਸਟ ਮੈਚ ਖੇਡ ਚੁੱਕੇ ਹਨ, ਜਿਨ੍ਹਾਂ ‘ਚ ਉਹ ਸਭ ਤੋਂ ਜਿਆਦਾ ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ।ਇੱਕ ਵਰਲਡ ਕਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤਕ ਕੋਈ ਨਹੀਂ ਤੋੜ ਸਕਿਆ।

 

View this post on Instagram

 

Happy Birthday, Sachin paaji! ❤️?

A post shared by Suresh Raina (@sureshraina03.club) on

ਹੋਰ ਪੜ੍ਹੋ:2017 ‘ਚ ਸਭ ਤੋਂ ਜ਼ਿਆਦਾ ਭਾਰਤੀਆਂ ਨੇ ਇੰਟਰਨੈੱਟ ‘ਤੇ ਕੀ ਲੱਭਿਆ, ਜਾਣੋ!

ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਰਲਡ ਕੱਪ ‘ਚ ਬਣਾਇਆ ਸੀ। ਸਚਿਨ ਦਾ ਵਨ ਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।

-PTC News