ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਹਨਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ

afg
ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਹਨਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ

ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਹਨਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ,ਨਵੀਂ ਦਿੱਲੀ: ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡੇ ਮਹਾਕੁੰਭ ਯਾਨੀ ਕਿ ਕ੍ਰਿਕਟ ਵਿਸ਼ਵ ਕੱਪ ਲਈ ਅਫਗਾਨਿਸਤਾਨ ਨੇ ਵੀ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਇਸ ਦਲ ਦੀ ਅਗਵਾਈ ਹਾਲ ਹੀ ‘ਚ ਕਪਤਾਨ ਬਣਾਏ ਗਏ ਗੁਲਬਦੀਨ ਨਾਇਬ ਕਰਨਗੇ।

af
ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਹਨਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ

ਰਾਸ਼ਿਦ, ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਸ਼ਹਿਜ਼ਾਦ ਜਿਹੇ ਖਿਡਾਰੀਆਂ ‘ਤੇ ਅਫਗਾਨਿਸਤਾਨ ਟੀਮ ਨੂੰ ਆਪਣਾ ਪਹਿਲਾ ਵਿਸ਼ਵ ਖਿਤਾਬ ਦਿਵਾਉਣ ਦੀ ਚੁਣੌਤੀ ਹੋਵੇਗੀ।ਅਫਗਾਨਿਸਤਾਨ ਦੀ ਟੀਮ ਵਿਸ਼ਵ ਕੱਪ ਦਾ ਪਹਿਲਾ ਮੈਚ 1 ਜੂਨ ਨੂੰ ਆਸਟਰੇਲੀਆ ਖਿਲਾਫ ਖੇਡ ਕੇ ਵਿਸ਼ਵ ਕੱਪ ਦਾ ਆਗਾਜ਼ ਕਰੇਗੀ।

ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ 2018 ਦਾ ਉਦਘਾਟਨ ਸਮਾਰੋਹ ਅੱਜ, ਕਈ ਨਾਮੀ ਹਸਤੀਆਂ ਕਰਨਗੀਆਂ ਸ਼ਿਰਕਤ

afg
ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ ਦਾ ਐਲਾਨ, ਇਹਨਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ

ਵਿਸ਼ਵ ਕੱਪ ਲਈ ਟੀਮ : ਗੁਲਬਦੀਨ ਨਾਇਬ (ਕਪਤਾਨ), ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਨੂਰ ਅਲੀ ਜਾਦਰਾਨ, ਹਜ਼ਰਤੁੱਲ੍ਹਾ ਜਜਈ, ਰਹਿਮਤ ਸ਼ਾਹ, ਅਗਸਰ ਅਫਗਾਨ, ਹਸ਼ਮਤੁੱਲਾ ਸ਼ਾਹਿਦੀ, ਨਜ਼ੀਬਬੁੱਲ੍ਹਾ ਜਾਦਰਾਨ, ਸਮੀਉੱਲ੍ਹਾ ਸ਼ਿਨਵਾਰੀ, ਮੁਹੰਮਦ ਨਬੀ, ਰਾਸ਼ਿਦ ਖਾਨ, ਦਵਾਲਤ ਜਾਦਰਾਨ, ਆਫਤਾਬ ਆਲਮ, ਹਾਮਿਦ ਹਸਨ ਅਤੇ ਮੁਜੀਬ ਉਰ ਰਹਿਮਾਨ।

ਰਿਜ਼ਰਵ ਖਿਡਾਰੀ : ਇਕਰਾਮ ਅਲੀਖਿਲ, ਕਰੀਮ ਜਾਨਤ ਅਤੇ ਸਈਦ ਸ਼ਿਰਜਾਦ।

-PTC News