Advertisment

ਕ੍ਰਿਕਟਰ ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ

author-image
Pardeep Singh
Updated On
New Update
ਕ੍ਰਿਕਟਰ ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ
Advertisment
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਜਸਵੰਤ ਰਾਏ ਨੇ 70 ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ।
Advertisment
publive-image ਉਹ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ ਕ੍ਰਿਕਟ ਟੀਮ ਦੇ ਚੋਣਕਾਰ ਵੀ ਸਨ। ਰਾਏ ਨੇ ਹਾਲ ਹੀ ਵਿੱਚ ਚੋਖੀ ਪ੍ਰਸਿੱਧੀ ਹਾਸਲ ਕੀਤੀ ਜਦੋਂ ਉਨਾਂ ਦੇ ਸਿਖਿਆਰਥੀ ਤੇ ਖੱਬੇ ਹੱਥ ਦੇ ਮੀਡੀਅਮ-ਪੇਸਰ, ਅਰਸ਼ਦੀਪ ਸਿੰਘ, ਨੇ ਆਈ.ਪੀ.ਐਲ. ਦੇ ਪਿਛਲੇ ਸੀਜਨਾਂ ਦੌਰਾਨ ਪੰਜਾਬ ਕਿੰਗਜ ਲਈ ਗੇਂਦਬਾਜੀ ਕਰਦੇ ਹੋਏ ਸੁਰਖੀਆਂ ’ਚ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ ।ਜਸਵੰਤ ਰਾਏ ਨੇ ਕਿਹਾ ਹੈ ਕਿ ਉਹਨਾਂ ਇਸ ਸਾਲ ਦਿੱਲੀ ਅੰਡਰ-19 ਪੁਰਸ਼ ਟੀਮ ਦੀ ਜਿੱਤ ਦਾ ਡੰਕਾ ਵਜਾਉਣ ਲਈ ਕਮਰ ਕੱਸ ਲਈ ਹੈ। ਰਾਏ ਨੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਦਿੱਲੀ ਦੀ ਅੰਡਰ-19 ਟੀਮ ਜਿੱਤੇ ਅਤੇ ਵੱਧ ਤੋਂ ਵੱਧ ਨੌਜਵਾਨ ਖਿਡਾਰੀ ਸੀਨੀਅਰ ਟੀਮ ਵਿੱਚ ਥਾਂ ਬਣਾਉਣ। ਨਵ-ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਸਾਬਕਾ ਕ੍ਰਿਕਟਰ ਗੁਰਸ਼ਰਨ ਸਿੰਘ, ਨਿਖਿਲ ਚੋਪੜਾ ਅਤੇ ਰੀਮਾ ਮਲਹੋਤਰਾ ਵਾਲੀ ਦਿੱਲੀ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਿਖੇ ਆਉਣ ਵਾਲੇ ਸੀਜ਼ਨ ਦੇ ਕੋਚਿੰਗ ਸਟਾਫ ਅਤੇ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਹੈ। ਇਹ ਵੀ ਪੜ੍ਹੋ:ਗੈਂਗਸਟਰ ਦੀਪਕ ਟੀਨੂੰ ਫਰਾਰ: CIA ਸਟਾਫ ਦੇ ਇੰਚਾਰਜ ਕੀਤਾ ਮੁਅੱਤਲ publive-image -PTC News
cricketer-jaswant-roy-appointed-coach-of-delhi-under-19-mens-cricket-team
Advertisment

Stay updated with the latest news headlines.

Follow us:
Advertisment