ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ 5 ਵਿਅਕਤੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ

Criminal case registered against 5 persons for putting up Khalistan posters in Fazilka
ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ 5 ਵਿਅਕਤੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ

ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ 5 ਵਿਅਕਤੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ:ਫਾਜ਼ਿਲਕਾ : ਜਿਲ੍ਹਾ ਫਾਜ਼ਿਲਕਾ ਵਿੱਚ ਸਿੱਖ ਰੈਫਰੈਂਡਮ ਸਬੰਧੀ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਦੀ ਜ਼ਿਲ੍ਹਾ ਪੁਲਿਸ ਨੇ ਪਹਿਚਾਣ ਕਰਕੇ ਉਹਨਾਂ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ਼ ਕੀਤਾ ਹੈ।

ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਆਈ.ਪੀ.ਐੱਸ ਅਨੁਸਾਰ ਸੁਰਿੰਦਰ ਕੁਮਾਰ ਤੋਂ ਸੁਰਿੰਦਰ ਸਿੰਘ ਬਣੇ ਕਥਿਤ ਦੋਸ਼ੀ ਨੇ ਇਹ ਪੋਸਟਰ ਮੇਲ ਰਾਹੀਂ ਪ੍ਰਾਪਤ ਕੀਤੇ ਅਤੇ ਇਹਨਾਂ ਨੂੰ ਪ੍ਰਿੰਟ ਕਰਕੇ ਪਿੰਡ ਅੰਦਰ ਚਿਪਕਾਇਆ ਸੀ।

Criminal case registered against 5 persons for putting up Khalistan posters in Fazilka
ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ 5 ਵਿਅਕਤੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ

ਇਨ੍ਹਾਂ ਪੋਸਟਰਾਂ ਵਿੱਚ ਲਿਖਿਆ ਗਿਆ ਸੀ ਕਿ ਮੈਂ ਪੰਜਾਬ ਹਾਂ,ਮੈਂ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਹਾਂ ,ਸਿੱਖਾਂ ਦੇ ਸਾਰੇ ਮਸਲੇ ਤਾਂ ਖਾਲਿਸਤਾਨ ਵਿੱਚ ਹੀ ਹੱਲ ਹੋਣਗੇ। ਇਨ੍ਹਾਂ ਪੋਸਟਰਾਂ ਉੱਪਰ ਖਾਲਿਸਤਾਨ ਦਾ ਝੰਡਾ ਵੀ ਛਾਪਿਆ ਹੋਇਆ ਸੀ। ਐੱਸਐੱਸਪੀ ਅਨੁਸਾਰ ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਇਹਨਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ।

ਇਸ ਸਬੰਧੀ ਪੁਲਿਸ ਥਾਣਾ ਸਦਰ ਅਬੋਹਰ ਵਿਖੇ ਸੁਰਿੰਦਰ ਸਿੰਘ ਅਤੇ ਉਸਦਾ ਸਾਥ ਦੇਣ ਵਾਲੇ 4 ਹੋਰ ਵਿਅਕਤੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 153 ਅਤੇ 153 ਏ ਅਧੀਨ ਫੌਜਦਾਰੀ ਮੁਕੱਦਮਾ ਦਰਜ਼ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਸਬ ਡਿਵੀਜ਼ਨ ਅਬੋਹਰ ਦੇ ਪਿੰਡ ਮਲੂਕਪੁਰਾ ਅੰਦਰ ਖਾਲਿਸਤਾਨ ਪੱਖੀ 100 ਦੇ ਕਰੀਬ ਪੋਸਟਰ ਚਿਪਕਾਏ ਗਏ ਸੀ।
-PTCNews