Thu, Apr 25, 2024
Whatsapp

ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ

Written by  Shanker Badra -- August 29th 2019 04:05 PM -- Updated: August 29th 2019 04:07 PM
ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ

ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ

ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ:ਪਠਾਨਕੋਟ : : ਫੇਸਬੁੱਕ ਜ਼ਰੀਏ ਦੋਸਤੀ ਅਤੇ ਫਿਰ ਵਿਆਹ ਦੀਆਂ ਗੱਲਾਂ ਹੁਣ ਆਮ ਹੋ ਗਈਆਂ ਹਨ ਪਰ ਹੁਣ ਸੱਤ ਸਮੁੰਦਰੋਂ ਪਾਰ ਇਕ-ਦੂਜੇ ਦੇ ਰੀਤੀ-ਰਿਵਾਜਾਂ ਨੂੰ ਅਪਣਾ ਕੇ ਹਮਸਫਰ ਬਣਾਉਣ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਤੁਸੀਂ ਸੁਣਿਆ ਹੋਵੇਗਾ ਕਿ ਪਿਆਰ ਦੇ ਅੱਗੇ ਸ਼ਰਹੱਦਾਂ ਵੀ ਟੁੱਟ ਜਾਂਦੀਆਂ ਹਨ ਪਰ ਹੁਣ ਇਹ ਕਈ ਵਾਰ ਦੇਖਣ ਨੂੰ ਮਿਲ ਚੁੱਕਿਆ ਹੈ। ਅੱਜ ਕੱਲ ਵਿਦੇਸ਼ੀ ਮੁਟਿਆਰਾਂ ਪੰਜਾਬੀ ਮੁੰਡਿਆਂ 'ਤੇ ਕਾਫੀ ਫਿਦਾ ਹੋ ਰਹੀਆਂ ਹਨ। [caption id="attachment_334083" align="aligncenter" width="300"]Croatia Girl Alexandra Punjabi Boys Birthday Krishna Janmashtami Day Marriage ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ[/caption] ਅੰਮ੍ਰਿਤਸਰ ਦੇ ਸਕੂਟਰ ਮਕੈਨਿਕ ਨੌਜਵਾਨ ਪਵਨ ਨੇ ਬੀਤੇ ਦਿਨੀਂ ਅਮਰੀਕੀ ਕੁੜੀ ਐਮਿਲੀ ਨਾਲ ਵਿਆਹ ਕਰਵਾਇਆ ਸੀ ਪਰ ਹੁਣ ਇੱਕ ਵਿਦੇਸ਼ੀ ਕੁੜੀ ਵਿਆਹ ਕਰਵਾਉਣ ਲਈ ਸੱਤ ਸਮੁੰਦਰ ਪਾਰ ਕਰਕੇ ਪੰਜਾਬ ਪੁੱਜੀ ਹੈ। ਹੁਣ ਕ੍ਰੋਏਸ਼ੀਆ ਦੀ ਹਸੀਨਾ ਅਲੈਗਜ਼ੈਂਡਰਾ ਨੇ ਪੰਜਾਬੀ ਨੌਜਵਾਨ ਕਰਮਜੀਤ ਨਾਲ ਵਿਆਹ ਕਰਵਾ ਲਿਆ ਹੈ। ਅਲੈਗਜ਼ੈਂਡਰਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਭਗਤ ਹੈ। ਇਸ ਲਈ ਉਸ ਨੇ ਵਿਆਹ ਵੀ ਜਨਮ-ਅਸ਼ਟਮੀ ਵਾਲੇ ਦਿਨ ਕਰਵਾਇਆ ਹੈ। [caption id="attachment_334082" align="aligncenter" width="300"]Croatia Girl Alexandra Punjabi Boys Birthday Krishna Janmashtami Day Marriage ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ[/caption] ਉਨ੍ਹਾਂ ਦਾ ਵਿਆਹ 25 ਅਗਸਤ 2019 ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੁਰਦੁਆਰੇ ’ਚ ਹੋਇਆ ਹੈ।ਇਸ ਦੌਰਾਨ ਕਰਮਜੀਤ ਦੇ ਪਿਤਾ ਸੁਰਜੀਤ ਸਿੰਘ ਨੇ ਕਿਹਾ ਕਿ ਵਿਦੇਸ਼ੀ ਨੂੰਹ ਮਿਲਣ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਦਰਅਸਲ 'ਚ ਅਲੈਗਜ਼ੈਂਡਰਾ ਤੇ ਕਰਮਜੀਤ ਦੀ ਦੋਸਤੀ ਫੇਸਬੁੱਕ ’ਤੇ ਹੋਈ ਸੀ। ਇਸ ਤੋਂ ਬਾਅਦ ਦੋਹਾਂ ਦੀ ਇਕ ਸਾਲ ਤੱਕ ਫੇਸਬੁੱਕ ’ਤੇ ਗੱਲਬਾਤ ਹੁੰਦੀ ਰਹੀ ਅਤੇ ਕਰਮਜੀਤ ਦੀ ਇਹ ਦੋਸਤੀ ਕਦੋਂ ਪਿਆਰ ’ਚ ਬਦਲ ਗਈ ਉਸ ਨੂੰ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਅਲੈਗਜ਼ੈਂਡਰਾ ਸੱਤ ਸਮੁੰਦਰ ਪਾਰ ਕਰਕੇ ਸ਼ਾਹਪੁਰ ਕੰਡੀ ਪਹੁੰਚ ਗਈ। [caption id="attachment_334084" align="aligncenter" width="300"]Croatia Girl Alexandra Punjabi Boys Birthday Krishna Janmashtami Day Marriage ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ[/caption] ਦੱਸ ਦੇਈਏ ਕਿ ਅਲੈਗਜ਼ੈਂਡਰਾ ਕ੍ਰੋਏਸ਼ੀਆ ’ਚ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਕਰਮਜੀਤ ਪਠਾਨਕੋਟ ’ਚ ਇਕ ਪ੍ਰਾਈਵੇਟ ਫਾਰਮ ’ਚ ਕੰਮ ਕਰਦਾ ਹੈ। ਅਲੈਗਜ਼ੈਂਡਰਾ ਨੂੰ ਭਾਰਤੀ ਸੰਸਕ੍ਰਿਤੀ ’ਚ ਦਿਲਚਸਪੀ ਹੈ। ਜਦੋਂ ਕਰਮਜੀਤ ਨਾਲ ਫੇਸਬੁੱਕ ’ਤੇ ਉਸ ਦੀ ਦੋਸਤੀ ਹੋਈ ਤਾਂ ਉਹ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗ ਗਏ। ਕਰਮਜੀਤ ਨੇ ਦੱਸਿਆ ਕਿ ਉਸ ਨੂੰ ਥੋੜ੍ਹੀ ਬਹੁਤੀ ਇੰਗਲਿਸ਼ ਆਉਂਦੀ ਸੀ ਤੇ ਉਹ ਅਲੈਗਜ਼ੈਂਡਰਾ ਨਾਲ ਫੇਸਬੁੱਕ ’ਤੇ ਗੱਲਬਾਤ ਕਰਨ ਲੱਗ ਗਿਆ। ਜਦੋਂ ਉਸਨੇ ਅਲੈਗਜ਼ੈਂਡਰਾ ਨੂੰ ਦੱਸਿਆ ਕਿ ਮੈਂ ਉਸ ਨੂੰ ਪਸੰਦ ਕਰਦਾ ਹਾਂ ਤਾਂ ਉਹ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਭਾਰਤ ਆ ਗਈ। [caption id="attachment_334083" align="aligncenter" width="300"]Croatia Girl Alexandra Punjabi Boys Birthday Krishna Janmashtami Day Marriage ਪੰਜਾਬੀ ਮੁੰਡੇ 'ਤੇ ਫਿਦਾ ਹੋਈ ਵਿਦੇਸ਼ੀ ਮੁਟਿਆਰ , ਜਾਣੋਂ ਜਨਮ-ਅਸ਼ਟਮੀ ਵਾਲੇ ਦਿਨ ਹੀ ਕਿਉਂ ਕਰਵਾਇਆ ਵਿਆਹ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਅਫ਼ਸਰ ਦੇ ਪੁੱਤ ਨੇ ਚਾੜਿਆ ਨਵਾਂ ਚੰਦ , ਵਿਦਿਆਰਥੀ ਨੇ ਅਧਿਆਪਕ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ ਇੱਕ ਮਹੀਨੇ ਬਾਅਦ ਉਹ ਕ੍ਰੋਏਸ਼ੀਆ ਵਾਪਸ ਚਲੀ ਜਾਵੇਗੀ ਤੇ ਕਰਮੀਜ ਨੂੰ ਵੀ ਆਪਣੇ ਨਾਲ ਹੀ ਲੈ ਜਾਵੇਗੀ। ਉਸ ਨੇ ਦੱਸਿਆ ਕਿ ਕ੍ਰੋਏਸ਼ੀਆ ’ਚ ਉਸ ਦੇ ਗੁਆਂਢ ’ਚ ਰਹਿਣ ਵਾਲੇ ਕੁਝ ਲੋਕ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਨ ਤੇ ਉਹ ਪੂਜਾ ਲਈ ਕਈ ਵਾਰ ਭਾਰਤ ਆਉਂਦੇ ਸਨ। ਉਨ੍ਹਾਂ ਕੋਲੋਂ ਸੁਣਿਆ ਸੀ ਕਿ ਭਾਰਤ ਦੇ ਲੋਕ ਬਹੁਤ ਚੰਗੇ ਹਨ।ਇਸੇ ਕਾਰਨ ਆਨੰਦ ਕਾਰਜ ਤੋਂ ਪਹਿਲਾਂ ਕਰਮਜੀਤ ਨਾਲ ਵਰਿੰਦਾਵਨ ’ਚ ਇਕ ਹਫਤਾ ਬੀਤਾ ਕੇ ਆਈ ਹੈ। -PTCNews


Top News view more...

Latest News view more...