ਦਿੱਲੀ ‘ਚ CRPF ਕੈਂਪਾਂ ‘ਤੇ ਅੱਤਵਾਦੀ ਹਮਲੇ ਦਾ ਖੁਫ਼ੀਆ ਅਲਰਟ, ਕੈਂਪਾਂ ਦੀ ਵਧਾਈ ਗਈ ਸੁਰੱਖਿਆ

CRPF units in Delhi on high alert following terror threat
ਦਿੱਲੀ 'ਚ CRPF ਕੈਂਪਾਂ 'ਤੇ ਅੱਤਵਾਦੀ ਹਮਲੇ ਦਾ ਖੁਫ਼ੀਆ ਅਲਰਟ, ਕੈਂਪਾਂ ਦੀ ਵਧਾਈ ਗਈ ਸੁਰੱਖਿਆ 

ਦਿੱਲੀ ‘ਚ CRPF ਕੈਂਪਾਂ ‘ਤੇ ਅੱਤਵਾਦੀ ਹਮਲੇ ਦਾ ਖੁਫ਼ੀਆ ਅਲਰਟ, ਕੈਂਪਾਂ ਦੀ ਵਧਾਈ ਗਈ ਸੁਰੱਖਿਆ:ਨਵੀਂ ਦਿੱਲੀ, : ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਅੱਤਵਾਦੀ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਕੈਂਪ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਦਿੱਲੀ ‘ਚ ਸੰਭਾਵਿਤ ਅੱਤਵਾਦੀ ਹਮਲੇ ਦਾ ਦਾਅਵਾ ਕਰਦੇ ਹੋਏ ਇੱਕ ਤਾਜ਼ਾ ਖੁਫੀਆ ਅਲਰਟ ਜਾਰੀ ਕੀਤਾ ਗਿਆ ਹੈ। ਖੁਫ਼ੀਆ ਅਲਰਟ ਮਗਰੋਂ ਦਿੱਲੀ ‘ਚ ਸੀਆਰਪੀਐੱਫ ਕੈਂਪਾਂ ਦੀ ਸੁਰੱਖਿਆ ਵਧਾਈ ਗਈ ਹੈ।

ਖ਼ੁਫੀਆ ਏਜੰਸੀਆਂ ਵੱਲੋਂ ਜਾਰੀ ਅਲਰਟ ਮੁਤਾਬਕ ਅੱਤਵਾਦੀ ਤੇ ਅਸਮਾਜਿਕ ਤੱਤ ਦਿੱਲੀ ‘ਚ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਹੇ ਹਨ। ਸੀਆਰਪੀਐੱਫ ਨੇ ਰਾਜਧਾਨੀ ਨਾਲ ਉੱਤਰੀ ਖੇਤਰ ‘ਚ ਆਪਣੀਆਂ ਸਾਰੀਆਂ ਇਕਾਈਆਂ ਨੂੰ ਸੁਰੱਖਿਆ ਨੂੰ ਵਧਾਉਣ ਨਾਲ ਹੀ ਅਜਿਹੇ ਸਥਾਨਾਂ ‘ਤੇ ਜ਼ਿਆਦਾ ਸੁਰੱਖਿਆ ਵਧਾਉਣ ਲਈ ਕਿਹਾ ਹੈ। ਯੂਨਿਟ ਪ੍ਰਮੁੱਖਾਂ ਨੂੰ ਆਪਣੇ ਕੈਂਪਾਂ ਨੂੰ 24 ਘੰਟੇ ਸੁਰੱਖਿਆ ‘ਚ ਰੱਖਣ ਕਿਹਾ ਗਿਆ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ‘ਚ ਅੱਤਵਾਦੀ ਪੁਲਵਾਮਾ ਵਰਗੇ ਹਮਲਿਆਂ ਦੀ ਪਲਾਨਿੰਗ ਕਰ ਰਹੇ ਸੀ ਪਰ ਪੁਲਿਸ ਤੇ ਸੁਰੱਖਿਆਂ ਬਲਾਂ ਦੇ ਜਵਾਨਾਂ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਅੱਤਵਾਦੀ ਇਕ ਕਾਰ ‘ਚ ਆਈਈਡੀ ਲਾ ਕੇ ਸੁਰੱਖਿਆ ਬਲਾਂ ਦੀਆਂ 20 ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
-PTCNews