Thu, Apr 25, 2024
Whatsapp

CRPF Valour Day: ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਿਤ

Written by  Jashan A -- April 09th 2019 12:06 PM
CRPF Valour Day: ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਿਤ

CRPF Valour Day: ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਿਤ

CRPF Valour Day: ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਿਤ,ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਸਮੇਤ ਪੁਲਸ ਅਤੇ ਨੀਮ ਬਲ ਫੌਜੀਆਂ ਦੇ ਸ਼ਹੀਦ ਜਵਾਨਾਂ ਨੂੰ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰੀ ਪੁਲਸ ਸਮਾਰਕ 'ਤੇ ਸ਼ਰਧਾਜਲੀ ਦਿੱਤੀ। [caption id="attachment_280464" align="aligncenter" width="300"]crpf CRPF Valour Day: ਰਾਸ਼ਟਰਪਤੀ ਕੋਵਿੰਦ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਪਰਿਵਾਰਿਕ ਮੈਂਬਰਾਂ ਨੂੰ ਕੀਤਾ ਸਨਮਾਨਿਤ[/caption] ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐੱਫ) ਦੇ ਸਾਲਾਨਾ 'ਬਹਾਦਰੀ ਦਿਵਸ' ਮੌਕੇ ਕੋਵਿੰਦ ਨੇ ਯਾਦਗਾਰੀ ਪ੍ਰੋਗਰਾਮ ਦੌਰਾਨ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮਾਰਕ 'ਤੇ ਪੁਸ਼ਪਚੱਕਰ ਚੜ੍ਹਾਇਆ। ਹੋਰ ਪੜ੍ਹੋ:ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਵਿੱਚ ਗੋਲਡਨ ਜੁਬਲੀ ਇਮਾਰਤ ਦੀ ਰੱਖੀ ਨੀਂਹ ਇਸ ਮੌਕੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਰਾਸ਼ਟਰਪਤੀ ਕੋਵਿੰਦ ਨੂੰ ਸੀ. ਆਰ. ਪੀ. ਐੱਫ, ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ), ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ),ਅਤੇ ਸ਼ਾਸਤਰ ਸੀਮਾ ਬਲ (ਐੱਸ. ਐੱਸ. ਬੀ.) ਵਰਗੀਆਂ ਸਾਰੀਆਂ ਕੇਂਦਰੀ ਹਥਿਆਰਬੰਦ ਸੈਨਾਵਾਂ ਨੇ 'ਰਾਸ਼ਟਰੀ ਸਲਾਮੀ' ਅਤੇ 'ਗਾਰਡ ਆਫ ਆਨਰ' ਦਿੱਤਾ।

-PTC News

Top News view more...

Latest News view more...