ਪੰਜਾਬ

ਕਲਯੁੱਗ ! ਦਾਦੀ ਨੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਕਰੂਰਤਾ

By Jagroop Kaur -- October 11, 2020 1:10 pm -- Updated:Feb 15, 2021

ਸਮਰਾਲਾ : ਕਹਿੰਦੇ ਨੇ ਦਾਦੀਆਂ ਨੂੰ ਪੋਤੇ ਪੌਤਰੀਆਂ ਜਾਨ ਤੋਂ ਵੀ ਪਿਆਰੇ ਹੁੰਦੇ ਨੇ , ਖ਼ਾਸ ਕਰਕੇ ਦਾਦੀ ਦਾ ਮੋਹ ਬੱਚਿਆਂ ਨਾਲ ਵਧੇਰੇ ਹੁੰਦਾ ਹੈ। ਪਰ ਸਮਰਾਲਾ ਵਿਖੇ ਅਜਿਹੈ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਖੂਨ ਦੇ ਰਿਸ਼ਤਿਆਂ ਨੂੰ ਦਾਗਦਾਰ ਕੀਤਾ ਹੈ , ਅਤੇ ਦਾਦੀ ਵੱਲੋਂ ਦੋ ਮਹੀਨੇ ਦੇ ਮਸੂਮ ਨਾਲ ਕਰੂਰਤਾ ਦਿਖਾਉਂਦੇ ਹੋਏ ਆਪਣੇ ਹੀ 2 ਮਹੀਨੇ ਦੇ ਪੋਤੇ 'ਤੇ ਗਰਮ ਸਬਜ਼ੀ ਸੁੱਟ ਕੇ ਉਸ ਨੂੰ ਫੂਕਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Samrala kid Samrala kid

ਇਸ ਘਟਨਾ ਤੋਂ ਬਾਅਦ ਮਾਸੂਮ ਬੱਚਾ ਸਮਰਾਲਾ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਹੈ । ਇਸ ਘਿਨੌਣੀ ਕਰਤੂਤ ਤੋਂ ਬਾਅਦ ਬੱਚੇ ਦੀ ਮਾਂ ਨੇ ਆਪਣੀ ਸੱਸ ਖਿਲਾਫ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਥੇ ਹੀ ਸਮਰਾਲਾ ਪੁਲਸ ਦੇ ਐੱਸ.ਐੱਚ.ਓ. ਦਾ ਕਹਿਣਾ ਹੈ ਕਿ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।

Samrala kid

ਦਰਦ ਨਾਲ ਵਿਲਕਦੇ ਬੱਚੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਘਰ 'ਚ ਕਿਸੇ ਗੱਲ ਨੂੰ ਲੈਕੇ ਲੜਾਈ ਹੋਈ ਸੀ। ਇਸ ਦੌਰਾਨ ਉਸ ਦੀ ਸੱਸ ਨੇ ਬੱਚੇ ਉੱਤੇ ਗਰਮ ਸਬਜ਼ੀ ਪਾ ਦਿੱਤੀ। ਮਹਿਲਾ ਦਾ ਆਰੋਪ ਹੈ ਕਿ ਸੱਸ ਉਨ੍ਹਾਂ ਨੂੰ ਘਰ 'ਚੋਂ ਬਹਾਰ ਕੱਢਣਾ ਚਾਹੁੰਦੀ ਹੈ ਤਾਂ ਜੋ ਉਹ ਪਿੱਛੋਂ ਲਿਆਂਦੇ ਬੱਚਿਆਂ ਨੂੰ ਮੇਰੇ ਸਹੁਰੇ ਦੀ ਜਾਇਦਾਦ ਨਹੀਂ ਦੇਣਾ ਚਾਹੁੰਦੀ ਹੈ।

https://youtu.be/2UQsXM0oIwo

ਇਸ ਲਈ ਹਮੇਸ਼ਾ ਸਾਡੇ ਨਾਲ ਲੜਦੀ ਰਹਿੰਦੀ ਹੈ ਤੇ ਉਸ ਨੇ ਦੱਸਿਆ ਕਿ ਅਸੀਂ ਪਹਿਲਾਂ ਘਰ ਤੋਂ ਬਾਹਰ ਕਿਰਾਏ ਤੇ ਹੀ ਰਹਿੰਦੇ ਸੀ ਤੇ ਹੁਣ ਅਸੀਂ ਆਪਣੇ ਘਰ ਆ ਕੇ ਰਹਿਣ ਲੱਗ ਗਏ ਉਸ ਦਿਨ ਦੀ ਮੇਰੀ ਸੱਸ ਸਾਡੇ ਨਾਲ ਲੜਦੀ ਰਹਿੰਦੀ ਹੈ ਇਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਸਬੰਧੀ ਸਮਰਾਲਾ ਦੇ ਥਾਣਾ ਐੱਸ.ਐੱਚ.ਓ. ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਅਜਲੋਦ ਪਿੰਡ ਦੇ 2 ਮਹੀਨੇ ਬੱਚੇ ਕਰਨਵੀਰ ਪੁੱਤਰ ਸੰਦੀਪ ਸਿੰਘ ਤੇ ਗਰਮ ਸਬਜੀ ਪੈਣ ਨਾਲ ਸੜ ਗਿਆ ਹੈ ਜੋ ਕਿ ਜੇਰੇ ਇਲਾਜ ਹੈ ।ਉਸ ਦੀ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ।

  • Share