ਪੰਜਾਬ

ਪਿਓ ਪੁੱਤਰ ਨੇ ਬੇਰਹਿਮੀ ਨਾਲ ਕੀਤਾ ਨੌਜਵਾਨ ਦਾ ਕਤਲ

By Jagroop Kaur -- December 02, 2020 2:12 pm -- Updated:Feb 15, 2021

ਬਠਿੰਡਾ ਦੇ ਪਿੰਡ ਰਾਈਆ 'ਚ ਨਿਜੀ ਰੰਜਿਸ਼ ਨੇ ਇਕ ਘਰ ਦੀਆਂ ਖੁਸ਼ੀਆਂ ਉਜਾੜ ਦਿਤੀਆਂ।ਦਰਅਸਲ ਪਿਉ-ਪੁੱਤਰ ਵਲੋਂ ਨਿੱਜੀ ਰੰਜਿਸ਼ ਦੇ ਚਲਦਿਆਂ ਆਪਣੇ ਗੁਆਂਢੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲੇ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਪੂਰਾ ਫ਼ੂਲ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਉਸ ਦਾ ਬੇਟਾ ਸਤਨਾਮ ਸਿੰਘ ਆਪਣੇ ਗੁਆਂਢੀ ਨਛੱਤਰ ਸਿੰਘ ਦੇ ਘਰੋਂ ਸਾਡੇ ਘਰ ਵੱਲ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਦੂਜੇ ਗੁਆਂਢੀ ਜੀਤਾ ਖ਼ਾਨ ਨੇ ਸਤਨਾਮ ਸਿੰਘ ਨੂੰ ਬਾਹਾਂ ਤੋਂ ਫੜ੍ਹ ਲਿਆ ਅਤੇ ਜੀਤਾ ਖਾਨ ਦੇ ਪੁੱਤਰ ਬੱਗਾ ਖਾਨ ਨੇ ਸਤਨਾਮ ਸਿੰਘ ਦੇ ਕਿਰਚ ਮਾਰ ਦਿੱਤੀ।

Soldier murders wife, chops body into pieces. Police finds only her bones  and bangles

ਹਮਲੇ ਤੋਂ ਬਾਅਦ ਜਦ ਸਥਾਨਕ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਉਪਰੰਤ ਸਤਨਾਮ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਲੈ ਕੇ ਗਏ ਤਾਂ ਉਥੇ ਉਸ ਦੀ ਮੌਤ ਹੋ ਗਈ।

Gurgaon: School principal murdered, family suspect property dispute
ਮ੍ਰਿਤਕ ਦੇ ਪਿਤਾ ਰਣਧੀਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਦੀ ਆਰੋਪੀ ਬੱਗਾ ਖਾਨ ਨਾਲ ਇਕ ਸਾਲ ਪਹਿਲਾਂ ਤਕਰਾਰਬਾਜ਼ੀ ਹੋ ਗਈ ਸੀ ਇਸੇ ਰੰਜਿਸ਼ ਕਾਰਨ ਉਨ੍ਹਾਂ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ। ਸਤਨਾਮ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਪਤਨੀ ਸਮੇਤ ਉਸ ਦੇ ਇਕ 7 ਸਾਲ ਦਾ ਬੇਟਾ ਵੀ ਹੈ।

TMC councillor's son arrested for 'assaulting' doctors, released on bailਇਸ ਸਬੰਧੀ ਥਾਣਾ ਫੂਲ ਦੇ ਮੁਖੀ ਹਰਬੰਸ ਸਿੰਘ ਨੇ ਕਿਹਾ ਕਿ ਜੀਤਾ ਖਾਨ ਤੇ ਬੱਗਾ ਖਾਨ ਖਿਲਾਫ ਧਾਰਾ 302 ਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ।