Thu, Apr 18, 2024
Whatsapp

ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ

Written by  Shanker Badra -- November 23rd 2021 08:49 PM
ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ

ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ

ਨਵੀਂ ਦਿੱਲੀ : ਦੇਸ਼ ਵਿੱਚ ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਾਂ ਸੈਸ਼ਨ ਦੌਰਾਨ ਹੀ ਪ੍ਰਵਾਨਗੀ ਲਈ ਇੱਕ ਵਿਆਪਕ ਬਿੱਲ ਕੇਂਦਰੀ ਮੰਤਰੀ ਮੰਡਲ ਦੇ ਸਾਹਮਣੇ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੂਤਰਾਂ ਮੁਤਾਬਕ ਇਸ ਬਿੱਲ 'ਚ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ, ਉਨ੍ਹਾਂ ਦੇ ਵਰਗੀਕਰਨ ਅਤੇ ਉਨ੍ਹਾਂ 'ਤੇ ਟੈਕਸ ਲਗਾਉਣ ਬਾਰੇ ਵਿਸਥਾਰਪੂਰਵਕ ਵਿਵਸਥਾਵਾਂ ਹਨ। [caption id="attachment_551463" align="aligncenter" width="300"] ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ[/caption] ਇਸ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹੀ ਪਾਸ ਕੀਤਾ ਜਾ ਸਕਦਾ ਹੈ। ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਕਮਾਈ 'ਤੇ ਟੈਕਸ ਲਗਾਉਣ ਬਾਰੇ ਵਿਵਸਥਾਵਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬਜਟ ਸੈਸ਼ਨ 'ਚ ਪੇਸ਼ ਹੋਣ ਵਾਲੇ ਵਿੱਤ ਬਿੱਲ 'ਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਬਜਟ ਸੈਸ਼ਨ ਆਮ ਤੌਰ 'ਤੇ ਜਨਵਰੀ ਦੇ ਆਖਰੀ ਹਫਤੇ ਸ਼ੁਰੂ ਹੁੰਦਾ ਹੈ। [caption id="attachment_551462" align="aligncenter" width="259"] ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ[/caption] ਵਿੱਤ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 'ਚ ਕੁਝ ਅਜਿਹੇ ਐਲਾਨ ਕਰ ਸਕਦੇ ਹਨ, ਜਿਸ ਨਾਲ ਦੇਸ਼ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਉੱਠ ਰਹੇ ਸਾਰੇ ਸਵਾਲਾਂ 'ਤੇ ਤਸਵੀਰ ਸਾਫ ਹੋ ਸਕਦੀ ਹੈ। ਕ੍ਰਿਪਟੋਕਰੰਸੀ ਸੰਬੰਧੀ ਨਿਯਮਾਂ ਨੂੰ ਸਖਤ ਕਰਨ ਨਾਲ ਇਸ ਤੋਂ ਹੋਣ ਵਾਲੀ ਕਮਾਈ 'ਤੇ ਟੈਕਸ ਲਗਾਇਆ ਜਾ ਸਕਦਾ ਹੈ। [caption id="attachment_551464" align="aligncenter" width="294"] ਕ੍ਰਿਪਟੋਕਰੰਸੀ ਨੂੰ ਨੱਥ ਪਾਉਣ ਲਈ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਲਿਆਂਦਾ ਜਾਵੇਗਾ ਬਿੱਲ[/caption] ਸਰਕਾਰ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਪਰ ਕ੍ਰਿਪਟੋ ਨੂੰ ਭਾਰਤ ਵਿੱਚ ਮੁਦਰਾ ਦਾ ਦਰਜਾ ਨਹੀਂ ਹੈ। ਸਾਰੀਆਂ ਮੁਦਰਾ ਅਤੇ ਨੋਟਾਂ ਨੂੰ ਰਿਜ਼ਰਵ ਬੈਂਕ ਦੁਆਰਾ ਸਰਕਾਰ ਨਾਲ ਸਲਾਹ ਕਰਕੇ ਕਾਨੂੰਨੀ ਦਰਜਾ ਦਿੱਤਾ ਜਾਂਦਾ ਹੈ। ਰਿਜ਼ਰਵ ਬੈਂਕ ਨੇ ਪਹਿਲਾਂ ਵੀ ਕ੍ਰਿਪਟੋਕਰੰਸੀ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਸਰਕਾਰ ਦੁਆਰਾ ਨਿਯਮ ਬਣਾਏ ਬਿਨਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। -PTCNews


Top News view more...

Latest News view more...