ਅੰਮ੍ਰਿਤਸਰ ਦੇ 6 ਇਲਾਕਿਆਂ 'ਚ 10 ਦਿਨ ਲਈ ਫ਼ਿਰ ਲਾਇਆ ਗਿਆ ਕਰਫ਼ਿਊ ,ਪੜ੍ਹੋ ਪੂਰੀ ਖ਼ਬਰ

By Shanker Badra - August 27, 2020 5:08 pm

ਅੰਮ੍ਰਿਤਸਰ ਦੇ 6 ਇਲਾਕਿਆਂ 'ਚ 10 ਦਿਨ ਲਈ ਫ਼ਿਰ ਲਾਇਆ ਗਿਆ ਕਰਫ਼ਿਊ ,ਪੜ੍ਹੋ ਪੂਰੀ ਖ਼ਬਰ:ਅੰਮ੍ਰਿਤਸਰ : ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸਖ਼ਤੀ ਕੀਤੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ 6 ਇਲਾਕਿਆਂ 'ਚ 10 ਦਿਨਾਂ ਲਈ ਫਿਰ ਕਰਫ਼ਿਊ ਲਗਾ ਦਿੱਤਾ ਹੈ। 10 ਦਿਨ 'ਚ 1 ਤੋਂ ਵੱਧ ਮਰੀਜ਼ ਆਉਣ 'ਤੇ ਇਕ ਹਫਤੇ ਲਈ ਕਰਫਿਊ ਵਧਾਇਆ ਜਾ ਸਕਦਾ ਹੈ।

ਅੰਮ੍ਰਿਤਸਰ ਦੇ 6 ਇਲਾਕਿਆਂ 'ਚ 10 ਦਿਨ ਲਈ ਫ਼ਿਰ ਲਾਇਆ ਗਿਆ ਕਰਫ਼ਿਊ ,ਪੜ੍ਹੋ ਪੂਰੀ ਖ਼ਬਰ

ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਜ਼ਿਲ੍ਹੇ 'ਚ ਰੋਜ਼ਾਨਾ ਔਸਤਨ 50 ਮਰੀਜ਼ ਹੀ ਆਉਂਦੇ ਸਨ ਪਰ ਹੁਣ ਇਹ ਗਿਣਤੀ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ਾਨਾ ਹੋਈ ਹੈ।

ਅੰਮ੍ਰਿਤਸਰ ਦੇ 6 ਇਲਾਕਿਆਂ 'ਚ 10 ਦਿਨ ਲਈ ਫ਼ਿਰ ਲਾਇਆ ਗਿਆ ਕਰਫ਼ਿਊ ,ਪੜ੍ਹੋ ਪੂਰੀ ਖ਼ਬਰ

ਡਾ. ਹਿਮਾਂਸ਼ੂ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 2 ਇਲਾਕੇ ਕੰਟੈਨਮੇਂਟ ਅਤੇ 6 ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫ਼ਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ ਉਤੇ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਅਤੇ ਕਟੜਾ ਬੱਘੀਆਂ ਆਦਿ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਸਨਿੱਚਰਵਾਰ ਤੇ ਐਤਵਾਰ ਨੂੰ ਮੁਕੰਮਲ ਕਰਫ਼ਿਊ, ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾਇਆ ਗਿਆ ਹੈ। ਇਸ ਦੌਰਾਨ ਰੋਜ਼ਾਨਾ 50 ਫ਼ੀਸਦੀ ਦੁਕਾਨਾਂ ਹੀ ਖੋਲੀਆਂ ਜਾ ਰਹੀਆਂ ਹਨ। ਚਾਰ ਪਹੀਆ ਵਾਹਨਾਂ ਉਤੇ ਤਿੰਨ ਸਵਾਰੀਆਂ ਅਤੇ ਬੱਸਾਂ 50 ਫ਼ੀਸਦੀ ਸੀਟਾਂ ਨਾਲ ਹੀ ਚੱਲ ਸਕਦੀਆਂ ਹਨ। ਇਸੇ ਤਰਾਂ ਸਰਕਾਰੀ ਤੇ ਨਿੱਜੀ ਦਫ਼ਤਰ 50 ਫ਼ੀਸਦੀ ਸਟਾਫ਼ ਨਾਲ ਚਲਾਉਣ ਦੇ ਹੁਕਮ ਹਨ।
-PTCNews

adv-img
adv-img