ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਚ ਚੱਲਦਾ ਸੀ ਸੋਨਾ ਤਸਕਰੀ ਦਾ ਧੰਦਾ, ਕਸਟਮ ਨੇ ਵੱਡੇ ਗੈਂਗ ਨੂੰ ਕੀਤਾ ਬੇਨਕਾਬ

custom exposes gold smuggler gang amritsar international airport
ਅੰਮ੍ਰਿਤਸਰ :ਕੌਮਾਂਤਰੀ ਹਵਾਈ ਅੱਡੇ 'ਚ ਚੱਲਦਾ ਸੀ ਸੋਨਾ ਤਸਕਰੀ ਦਾ ਧੰਦਾ

ਅੰਮ੍ਰਿਤਸਰ : ਏਅਰਪੋਰਟ ਅਥਾਰਿਟੀ ਦੇ ਅਧਿਕਾਰੀ ਅਤੇ ਬੱਸ ਡ੍ਰਾਈਵਰ ਦੀ ਮਿਲੀਭੁਗਤ ਨਾਲ ਕੌਮਾਂਤਰੀ ਹਵਾਈ ਅੱਡੇ ‘ਚ ਚੱਲਦਾ ਸੀ ਸੋਨਾ ਤਸਕਰੀ ਦਾ ਧੰਦਾ, ਕਸਟਮ ਨੇ ਵੱਡੇ ਗੈਂਗ ਨੂੰ ਕੀਤਾ ਬੇਨਕਾਬ

ਅੰਮ੍ਰਿਤਸਰ : ਕਸਟਮ ਵੱਲੋਂ ਸੋਨਾ ਤਸਕਰੀ ਦੇ ਇਕ ਵੱਡੇ ਗੈਂਗ ਨੂੰ ਕੀਤਾ ਬੇਨਕਾਬ ਕੀਤਾ ਗਿਆ ਹੈ। ਏਅਰਪੋਰਟ ਅਥਾਰਿਟੀ ਦੇ ਅਧਿਕਾਰੀ ਅਤੇ ਬੱਸ ਡ੍ਰਾਈਵਰ ਦੀ ਮਿਲੀਭੁਗਤ ਨਾਲ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਚ ਚੱਲਦੇ ਸੋਨਾ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਇਸ ਸਬੰਧ ‘ਚ ਹਵਾਈ ਅੱਡੇ ਤੋਂ ਇਕ ਕਿਲੋ ਸੋਨੇ ਸਮੇਤ 2 ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ।

custom exposes gold smuggler gang amritsar
ਕੌਮਾਂਤਰੀ ਹਵਾਈ ਅੱਡੇ ‘ਚ ਚੱਲਦਾ ਸੀ ਸੋਨਾ ਤਸਕਰੀ ਦਾ ਧੰਦਾ

ਮਿਲੀ ਜਾਣਕਾਰੀ ਮੁਤਾਬਕ, ਹਵਾਈ ਜਹਾਜ਼ ਤੋਂ ਸਵਾਰੀਆਂ ਟਰਮੀਨਲ ਤੱਕ ਲੈ ਕੇ ਜਾਣ ਵਾਲੀ ਬੱਸ ਦਾ ਡਰਾਈਵਰ ਸੋਨਾ ਸਵਾਰੀ ਤੋਂ ਲੈ ਕੇ ਬੱਸ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ।

custom exposes gold smuggler gang asr
ਅਰਪੋਰਟ ਅਥਾਰਿਟੀ ਦੇ ਅਧਿਕਾਰੀ ਅਤੇ ਬੱਸ ਡ੍ਰਾਈਵਰ ਦੀ ਮਿਲੀਭੁਗਤ ਨਾਲ ਕੌਮਾਂਤਰੀ ਹਵਾਈ ਅੱਡੇ ‘ਚ ਚੱਲਦਾ ਸੀ ਸੋਨਾ ਤਸਕਰੀ ਦਾ ਧੰਦਾ

ਇਸ ‘ਚ ਡ੍ਰਾਈਵਰ ਨਾਲ ਏਅਰਪੋਰਟ ਅਥਾਰਿਟੀ ਦਾ ਇੱਕ ਅਧਿਕਾਰੀ ਵੀ ਸ਼ਾਮਲ ਸੀ, ਜੋ ਕਿ ਹਵਾਈ ਅੱਡੇ ਤੋਂ ਸੋਨਾ ਆਪਣੀ ਕਾਰ ‘ਚ ਬਾਹਰ ਲੈ ਕੇ ਜਾਂਦਾ ਸੀ।

custom exposes gold smuggler gang asr airport
ਸੋਨਾ ਤਸਕਰੀ ਦਾ ਧੰਦਾ

ਕਸਟਮ ਵਿਭਾਗ ਵੱਲੋਂ ਇਸ ਮਾਮਲੇ ‘ਚ ਕਸਟਮ ਐਕਟ ੧੯੬੨ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਦੋਸ਼ੀਆਂ ਵੱਲੋਂ ਇੱਕ ਬਿਆਨ ‘ਚ ਆਪਣਾ ਜੁਰਮ ਕਬੂਲ ਲਿਆ ਗਿਆ ਹੈ ਅਤੇ ਉਹਨਾਂ ਵੱਲੋਂ ਤਿੰਨ ਵਾਰ ਸੋਨਾ ਤਸਕਰੀ ਕਰਨ ਦੀ ਗੱਲ ਵੀ ਕਹੀ ਗਈ ਹੈ।

Read More : ਇਸ ਤਸਕਰ ਨੇ ਸੋਨਾ ਤਸਕਰੀ ਦਾ ਕੱਢਿਆ ਨਵਾਂ ਤਰੀਕਾ ,ਇਸ ਤਰੀਕੇ ਨਾਲ ਲਿਆ ਰਿਹਾ ਸੀ ਸੋਨਾ

ਦੱਸ ਦੇਈਏ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਤਸਕਰੀ ਸਮੇਂ ਸੋਨੇ ਨੂੰ ਕਸਟਮ ਵਿਭਾਗ ਦੀਆਂ ਨਜ਼ਰਾਂ ਤੋਂ ਚੋਰੀ ਪਿਛਲੇ ਗੇਟ ਦਾ ਇਸਤਮਾਲ ਕੀਤਾ ਜਾਂਦਾ ਸੀ। ਜ਼ਬਤ ਕੀਤੇ ਗਏ ਸੋਨੇ ਦੀ ਬਜ਼ਾਰੀ ਕੀਮਤ 1.32 ਕਰੋੜ ਦੱਸੀ ਜਾ ਰਹੀ ਹੈ। ਫੜ੍ਹੇ ਗਏ ਦੋਵਾਂ ਅਧਿਕਾਰੀਆਂ ਨੂੰ 10 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

ਫਿਲਹਾਲ, ਮਾਮਲੇ ਦੀ ਹੋਰ ਪੱਖਾਂ ਤੋਂ ਜਾਂਚ ਜਾਰੀ ਹੈ।

—PTC News